ਕੰਢੀ ਨਹਿਰ ਵਿੱਚੋਂ ਮਿਲੀ ਦਾਤਾਰਪੁਰ ਵਾਸੀ ਦੀ ਲਾਸ਼, ਧੁੰਧ ਦੇ ਕਾਰਣ ਸਾਇਕਲ ਸਣੇ ਨਹਿਰ ਵਿੱਚ ਡਿੱਗ ਗਿਆ ਸੀ ਜਸਵੀਰ

ਤਲਵਾੜਾ (ਦ ਸਟੈਲਰ ਨਿਊਜ਼)। ਸੋਮਵਾਰ ਨੂੰ ਕੰਢੀ ਕਨਾਲ ਨਹਿਰ ਨਮੋਲੀ ਪੁਲ ਦੇ ਕੋਲੋਂ ਪਾਣੀ ਵਿੱਚ ਤਰਦੀ ਇੱਕ ਲਾਸ਼ ਨੂੰ ਲੋਕਾਂ ਵਲੋਂ ਬਾਹਰ ਕੱਢੀਆ ਗਿਆ। ਜਿਸ ਦੀ ਪਛਾਣ ਜਸਵੀਰ ਸਿੰਘ (55) ਪੁੱਤਰ ਹਰਦਿਆਲ ਸਿੰਘ ਵਾਸੀ ਦਾਤਾਰਪੁਰ ਵਜੋਂ ਹੋਈ ਹੈ। ਥਾਣਾ ਤਲਵਾੜਾ ਦੇ ਮੁਖੀ ਹਰ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਦੱਸਿਆ ਹੈ ਕਿ ਮ੍ਰਿਤਕ ਜਸਵੀਰ ਸਿੰਘ ਜੋ ਕਿ ਤਲਵਾੜਾ ਵਿੱਚ ਇੱਕ ਦੁਕਾਨ ਤੇ ਕੰਮ ਕਰਦਾ ਸੀ।

Advertisements

ਐਤਵਾਰ ਸ਼ਾਮ ਨੂੰ ਉਹ ਆਪਣੇ ਸਾਇਕਲ ਤੇ ਕੰਮ ਤੋਂ ਬਾਅਦ ਦਾਤਾਰਪੁਰ ਵੱਲ ਨੂੰ ਵਾਪਸ ਪਰਤ ਰਿਹਾ ਸੀ। ਜਦੋਂ ਉਹ ਕੰਢੀ ਨਹਿਰ ਰਾਹੀਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਹ ਸਾਇਕਲ ਸਮੇਤ ਸ਼ਾਮ ਨੂੰ ਪਈ ਧੂੰਦ ਕਾਰਣ ਕੰਢੀ ਨਹਿਰ ਵਿੱਚ ਡਿੱਗ ਪਿਆ। ਜਿਸਦੀ ਲਾਸ਼ ਨੂੰ ਲੋਕਾਂ ਵਲੋਂ ਸੋਮਵਾਰ ਦੁਪਿਹਰ ਨੂੰ ਕੱਡਿਆ ਗਿਆ। ਥਾਣਾ ਤਲਵਾੜਾ ਵਲੋਂ ਪੋਸਟਮਾਰਟਮ ਕਰਵਾਕੇ ਧਾਰਾ -174 ਦੇ ਤਹਿਤ ਮੁਕਦਮਾ ਦਰਜ ਕਰਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here