ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਦੂਸਰਾ ਮਹਾਨ ਕੀਰਤਨ ਦਰਬਾਰ ਕਰਵਾਇਆ

ਹਸ਼ਿਆਰਪੁਰ(ਦ ਸਟੈਲਰ ਨਿਊਜ਼)। ਗਾਰਡਨ ਅਸਟੇਟ ਕਲੋਨੀ, ਗਲੀ ਨੰਬਰ 11-ਬੀ, ਮੁਹੱਲਾ ਦਸਮੇਸ਼ ਨਗਰ ਹੁਸ਼ਿਆਰਪੁਰ ਦੇ ਵਾਸੀਆਂ ਦੀ ਗਾਰਡਨ ਅਸਟੇਟ ਕਲੋਨੀ ਐਸੋਸੀਏਸ਼ਨ ਦੇ ਅਹੁਦੇਦਰਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਸਰਬਜੀਤ ਸਿੰਘ, ਹਰਦੀਪ ਸਿੰਘ, ਉਪਿੰਦਰ ਸਿੰਘ, ਮਲਕੀਤ ਸਿੰਘ ਬਰਿਜ ਭੂਸ਼ਨ, ਮੰਗਵਿੰਦਰਪਾਲ ਸਿੰਘ, ਹਰਦੀਪ ਸਿੰਘ, ਸੋਢੀ ਸਿੰਘ, ਅਮਰਦੀਪ ਸਿੰਘ ਦੇ ਸੁਹਿਰਦ ਉਪਰਾਲੇ ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਦੂਸਰਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਕੀਰਤਨ ਦਰਬਾਰ ਸ਼ੁਰੂ ਹੋਇਆ।

Advertisements

ਗੂਰੂ ਗ੍ਰੰਥ ਸਹਿਬ ਦੀ ਹਜੂਰੀ ਵਿੱਚ ਕੀਰਤਨ ਦਰਬਾਰ ਦੇ ਸ਼ੂਰੂ ਵਿੱਚ ਛੋਟੇ ਛੋਟੇ ਬਚਿਆਂ ਨੇ ਕਵਿਤਾ, ਮੂਲ ਮੰਤਰ, ਸਹਿਬਜਾਦਿਆਂ ਅਤੇ ਪੰਜ ਪਿਆਰਿਆਂ ਦੇ ਨਾਂ ਸੁਣਾ ਕੇ ਧਰਮ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਫਿਰ ਕੀਰਤਨ ਦੇ ਪ੍ਰਵਾਹ ਵਿੱਚ ਕੁਲਨੂਰ ਸਿੰਘ, ਸਾਹਿਬ ਅਤੇ ਵਿਸ਼ਵਜੋਤ ਸਿੰਘ ਦੇ ਸਥਾਨਕ ਜੱਥੇ ਨੇ “ਮੇਰਾ ਵੈਦ ਗੂਰੂ ਗੋਬਿੰਦਾ” ਦੇ ਰਸ ਭਿੰਨੇ ਸ਼ਬਦ ਸ਼ੁਰੂਆਤ ਕੀਤੀ। ਫਿਰ ਕਰਮਵਾਰ ਭਾਈ ਭੁਪਿੰਦਰ ਸਿੰਘ ਅਮ੍ਰਿਤਸਰ ਵਾਲੇ, ਬੀਬੀ ਹਰਵਿੰਦਰ ਕੌਰ ਪਟਿਆਲੇ ਵਾਲੇ, ਭਾਈ ਮਲਕੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਬੀਬੀ ਗੁਰਦੀਸ਼ ਕੌਰ ਦੇ ਜੱਥਿਆਂ ਨੇ ਸੰਗਤ ਨੂੰ ਮਨੋਹਰ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਜੋਤ ਨੇ ਆਪਣੇ ਪ੍ਰਵਚਨਾਂ ਨਾਲ ਸਾਰੀ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਰਾਜ ਵਲੋਂ ਵਿਖਾਏ ਸੰਤ ਤੇ ਸਿਪਾਹੀ ਵਾਲੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਹੰਤ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ, ਸੰਤ ਬਾਬਾ ਅਜੀਤ ਸਿੰਘ ਮੋਘੋਵਾਲ, ਬਾਬਾ ਤਰਲੋਚਨ ਸਿੰਘ ਡੇਰਾ ਵਿਰਕਤਾਂ, ਸੰਤ ਕਰਮਜੀਤ ਸਿੰਘ ਟਿੱਬਾ ਸਾਿਹਬ, ਬਾਬਾ ਸੁਰਜੀਤ ਸਿੰਘ ਗੁਰਦੁਆਰਾ ਸਾਂਝਾ ਦਰਬਾਰ, ਬਾਬਾ ਰਨਜੀਤ ਸਿੰਘ ਗੁਰਦੁਆਰਾ ਸ਼ਹੀਦਾਂ ਸਿੰਘਾਂ ਬਲਵੀਰ ਸਿੰਘ ਸੈਣੀ, ਸਤਵੰਤ ਸਿੰਘ ਸਿਆਣ, ਬਹਾਦਰ ਸਿੰਘ ਭਿੰਡਰ, ਪ੍ਰੇਮ ਸਿੰਘ ਪਿਪਲਾਵਾਲਾ, ਉਮਨਿੰਦਰ ਸਿੰਘ, ਸਰਬਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਗੁਰੂ ਚਰਨਾ ਵਿੱਚ ਹਾਜਰੀ ਲਵਾਈ। ਇਸ ਮੌਕੇ ਰਾਮ, ਸੰਜੀਵ ਭਾਰਦਵਾਜ, ਜਤਿੰਦਰ ਕੁਮਾਰ, ਸੰਦੀਪ ਗੈਂਦ ਆਦਿ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੁ ਗੰ੍ਰਥ ਸਾਹਿਬ ਦੀ ਨਿੱਘੀ ਗੋਦ ਵਿੱਚ ਬੈਠ ਕੇ ਕੀਰਤਨ ਦਾ ਅਨੰਦ ਮਾਣਿਆ। ਇਸ ਮੌਕੇ ਗੁਰੁ ਦਾ ਅਤੁੱਟ ਲਗਰ ਵੀ ਵਰਤਾਇਆ ਗਿਆ।  

LEAVE A REPLY

Please enter your comment!
Please enter your name here