ਕਪੂਰਥਲਾ ਵਿੱਚ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂੱਕਿਆਂ ਪੁਤਲਾ 

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਬੁੱਧਵਾਰ ਨੂੰ ਭਾਜਪਾ ਆਗੂਆਂ ਨੇ ਪੀ.ਸੀ.ਐੱਸ.ਅਧਿਕਾਰੀਆਂ ਦੀ ਛੁੱਟੀ ਰੂਪੀ ਹੜਤਾਲ ਦੇ ਕਾਰਨ ਪੰਜਾਬ ਦੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਖਿਲਾਫ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।ਖੋਜੇਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਜ਼ੋਰ ਨਜ਼ਰ ਨੇ ਸੂਬਾ ਪ੍ਰਸ਼ਾਸਨ ਨੂੰ ਢਹਿ-ਢੇਰੀ ਕਰ ਦਿੱਤਾ ਹੈ।ਆਪ ਲੀਡਰਸ਼ਿਪ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ,ਉਦੋਂ ਤੋਂ ਹੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ।

Advertisements

ਸੂਬੇ ਵਿੱਚ ਨਿੱਤ ਦਿਨ ਹੋ ਰਹੀਆਂ ਹੱਤਿਆਵਾਂ ਇਸ ਗੱਲ ਦੀ ਗਵਾਹ ਹਨ।ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਰੰਗਲਾ ਪੰਜਾਬ ਦੇਣ ਦਾ ਝੂਠਾ ਵਾਅਦਾ ਕਰਕੇ ਸੂਬੇ ਦੀ ਸੱਤਾ ਹਥਿਆ ਲਈ।ਜਦੋਂ ਤੋਂ ਉਨ੍ਹਾਂ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਮੁੱਖ ਮੰਤਰੀ ਮਾਨ ਨੇ ਰੰਗਲਾ ਪੰਜਾਬ ਤਾਂ ਨਹੀਂ ਦਿੱਤਾ ਸਗੋਂ ਦੰਗਲਾ ਅਤੇ ਖੂਨੀ ਪੰਜਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਲਗਾਮ ਗੈਂਗਸਟਰ ਅਤੇ ਅਪਰਾਧੀ ਹਰ ਰੋਜ਼ ਸ਼ਰੇਆਮ ਕਤਲ,ਡਕੈਤੀਆਂ,ਲੁੱਟਾਂ-ਖੋਹਾਂ,ਗੋਲੀਬਾਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਚਾਰ ਹੋਰ ਕਬੱਡੀ ਖਿਡਾਰੀ ਮਾਰੇ ਗਏ,ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਹੁਣ ਇੱਕ ਕਾਂਸਟੇਬਲ ਨੂੰ ਮਾਰਿਆ ਗਿਆ।ਉਨ੍ਹਾਂ ਕਿਹਾ ਕਿ ਸਰੇਰਾਹ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ।ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਇਸ ਦੇ ਲਈ ਬਹੁਤ ਘਾਤਕ ਸਿੱਧ ਹੋਵੇਗੀ।

ਖੋਜੇਵਾਲ ਨੇ ਕਿਹਾ ਕਿ ਸੂਬੇ ਵਿੱਚ ਕਿਤੇ ਵੀ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਬਚੀ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਵਿਚ ਅਜਿਹਾ ਇੱਕ ਵੀ ਦਿਨ ਨਹੀਂ ਲੰਘਿਆ ਜਿਸ ਦਿਨ ਕਿ ਸੂਬੇ ਵਿੱਚ ਗੋਲੀਬਾਰੀ ਦੀ ਕੋਈ ਘਟਨਾ ਨਾ ਵਾਪਰੀ ਹੋਵੇ।ਇਸ ਰੋਸ ਪ੍ਰਦਰਸ਼ਨ ਵਿਚ ਓਮ ਪ੍ਰਕਾਸ਼ ਬਹਿਲ, ਯੱਗ ਦੱਤ ਐਰੀ, ਸ਼ਾਮ ਸੁੰਦਰ ਅਗਰਵਾਲ, ਉਮੇਸ਼ ਸ਼ਾਰਧਾ,ਮਨੂੰ ਧੀਰ,ਰਾਜਿੰਦਰ ਸਿੰਘ ਧੰਜਲ, ਪਿਊਸ਼ ਮਨਚੰਦਾ, ਪਵਨ ਧੀਰ ਧਰਮਪਾਲ ਮਹਾਜਨ, ਕਮਲ ਪ੍ਰਭਾਕਰ, ਕਪਿਲ ਧੀਰ, ਜਗਦੀਸ਼ ਸ਼ਰਮਾ, ਕਪੂਰ ਚੰਦ ਥਾਪਰ, ਲੱਕੀ ਸਰਪੰਚ, ਅਸ਼ਵਨੀ ਤੁੱਲੀ, ਇੰਦਰਜੀਤ ਪਸਰਿਚਾ, ਪ੍ਰਦੀਪ ਸਿੰਘ ਕੁਲਾਰ, ਵਿਵੇਕ ਸਿੰਘ ਬੈਂਸ, ਗੌਰਵ ਮਹਾਜਨ, ਮਹਿੰਦਰ ਸਿੰਘ ਬਲੇਰ, ਨਰੇਸ਼ ਮਹਾਜਨ, ਰਾਜੇਸ਼ ਮੰਨਣ, ਅਨਿਲ ਕੁਮਾਰ ਰਾਜਨ, ਰਣਜੀਤ ਸਿੰਘ ਬਿਬੜੀ ਸੰਜੀਵ ਭੰਡਾਰੀ,ਕਰਨੈਲ ਸਿੰਘ, ਸੁਭਾਸ਼ ਚੰਦਰ ਸ਼ਰਮਾ, ਕਰਨ ਮਾਨ, ਨਰੇਸ਼ ਸੇਠੀ, ਆਭਾ ਆਨੰਦ, ਕੁਸੁਮ ਪਸਰਿਚਾ, ਨੀਰੂ ਸ਼ਰਮਾ,ਵੀਰ ਸਿੰਘ ਮਠਾੜੂ, ਧਰਮਪਾਲ ਬਜਾਜ,ਰਿਮਪੀ ਸ਼ਰਮਾ, ਸਾਹਿਲ ਸ਼ਰਮਾ, ਸੁਸ਼ੀਲ ਭਲਾ, ਨਿਖਿਲ ਪੁਰੀ, ਤ੍ਰਿਪਤਾ ਰਾਣੀ, ਗੁਰਜੀਤ ਕੌਰ, ਸੀਮਾ ਰਾਣੀ, ਨਰਿੰਦਰ ਸਿੰਘ, ਦੀਪਕ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here