ਆਰਐੱਸਐੱਸ ਵਰਕਰਾਂ ਨੇ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਆਰ.ਐਸ.ਐਸ ਨਗਰ ਕਾਰਜਵਾਹ ਵਿਕਾਸ ਬਜਾਜ ਦੀ ਅਗਵਾਈ ਹੇਠ ਮਾਧਵ ਸਦਨ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸੰਘ ਦੇ ਵਿਭਾਗ ਦੇ ਕਾਰਜਵਾਹ ਮਹੇਸ਼ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਹੇਸ਼ ਗੁਪਤਾ ਨੇ ਸਾਰਿਆਂ ਨੂੰ ਮਕਰ ਸੰਕ੍ਰਾਂਤੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਰਾਹੀਂ ਇਕੱਠੇ ਬੈਠਣ ਦਾ ਸੁਨੇਹਾ ਦਿੰਦਾ ਹੈ। ਮਕਰ ਸੰਕ੍ਰਾਂਤੀ ਤੇ ਲੋਹੜੀ ਸਾਡਾ ਮੌਸਮੀ ਤਿਉਹਾਰ ਹੈ ਜੋ ਸੁਸਤੀ ਤਿਆਗ ਕੇ ਹਿੰਮਤ ਨਾਲ ਅੱਗੇ ਵਧਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਗੌਰਵਮਈ ਇਤਿਹਾਸ,ਰਾਣਾ ਸ਼ਿਵਾਜੀ ਦੀ ਵੀਰ ਭੂਮੀ ਹੈ। ਗੁੜ ਤੀਲਾਂ ਦੇ ਮਹੱਤਵ ਮਹੱਤਤਾ ਅੱਜ ਦੇ ਦਿਵਸ ਦੀ ਧਾਰਮਿਕ ਮਾਨਤਾ,ਕ੍ਰਮਵਾਰ,ਸੂਰਜ ਹੋਲੀ ਹੋਲੀ ਆਪਣੀ ਆਭਾ ਨਾਲ ਸਰੀਰ ਵਿੱਚ ਊਰਜਾ ਅਤੇ ਤਾਜ਼ਗੀ ਵਧਾਉਂਦਾ ਹੈ।ਹਨੇਰੀਆਂ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ ਅਤੇ ਦਿਨ ਹੌਲੀ-ਹੌਲੀ ਲੰਬੇ ਹੁੰਦੇ ਜਾਂਦੇ ਹਨ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਚਲਿਤ ਕਥਾਵਾਂ ਅਨੁਸਾਰ ਇਸ ਤਿਉਹਾਰ ਦਾ ਇਤਿਹਾਸਕ ਪਿਛੋਕੜ ਦੁੱਲਾ ਭੱਟੀ ਦੀ ਇੱਕ ਘਟਨਾ ਨਾਲ ਵੀ ਜੁੜਿਆ ਹੋਇਆ ਹੈ ਜਿਸ ਵਿੱਚ ਦੁੱਲੇ ਨੇ ਗਰੀਬ ਪਰਿਵਾਰਾਂ ਦੀਆਂ ਕਈ ਲੜਕੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਉਨ੍ਹਾਂਦਾ ਵਿਆਹ ਕਰਵਾਇਆ ਸੀ ਅਤੇ ਉਸ ਸਮੇਂ ਦੇ ਮੁਗਲ ਸਾਮਰਾਜ ਦੇ ਵਿਰੁੱਧ ਜਨਤਕ ਹਮਾਇਤ ਪੈਦਾ ਕਰਕੇ ਉਨ੍ਹਾਂਦੇ ਜ਼ੁਲਮਾਂ ​​ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਸੀ।ਇਸ ਮੌਕੇ ਤੇ ਅਸ਼ੋਕ ਗੁਪਤਾ,ਯਗਦੱਤ ਐਰੀ,ਰਾਜੇਸ਼ ਪਾਸੀ,ਚੇਤਨ ਸੂਰੀ, ਰਣਜੀਤ ਸਿੰਘ ਖੋਜੇਵਾਲ,ਅਮਰਜੀਤ ਪੱਥਰੀਆਂ,ਮਨਪ੍ਰੀਤ ਸਿੰਘ,ਚਿਰਾਉ,ਰਵੀਜੀਤ,ਸੁਮਨ,ਤਨਿਸ਼ ਭੰਡਾਰੀ,ਅਸ਼ਵਨੀ ਸ਼ਰਮਾ,ਪੰਕਜ ਮਨੋਚਾ,ਰਾਜੀਵ ਸਹਿਗਲ,ਵਿਕਾਸ ਧਵਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here