ਪ੍ਰੀਤਮ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਦਫਤਰ ਜ਼ਿਲ੍ਹਾ ਵਿਕਾਸ ਤੇ ਪਚਾਇੰਤ ਅਫਸਰ ਫਿਰੋਜ਼ਪੁਰ ਵਿਖੇ ਦਰਜਾ ਚਾਰ ਕਰਮਚਾਰੀ ਵਜੋਂ ਸੇਵਾ ਮੁਕਤ ਹੋਏ ਪ੍ਰਤੀਮ ਸਿੰਘ ਨੂੰ ਅੱਜ ਵਿਭਾਗ ਵੱਲੋਂ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਪ੍ਰਤੀਮ ਸਿੰਘ  ਨੇ ਵਿਭਾਗ ਵਿਚ 30 ਸਾਲ ਵੱਧ ਸੇਵਾਵਾਂ ਨਿਭਾਉਣ ਉਪਰੰਤ ਅੱਜ ਸੇਵਾ ਮੁਕਤ ਹੋਏ। ਇਸ ਮੌਕੇ ਸਹਾਇਕ ਕਮਿਸ਼ਨਰ ਸੂਰਜ ਕੁਮਾਰ ਅਤੇ ਡੀਡੀਪੀਓ ਜਸਵੰਤ ਸਿੰਘ ਬੜੈਚ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਦੇ ਮੀਟਿੰਗ ਹਾਲ ਵਿੱਚ ਸਮੂਹ ਦਫ਼ਤਰੀ ਅਮਲੇ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦੇ ਹੋਏ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਸੂਰਜ ਕੁਮਾਰ ਵੱਲੋ ਪ੍ਰਤੀਮ ਸਿੰਘ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਭਵਿੱਖੀ ਜੀਵਨ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵਿਭਾਗ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਕਰਦਾ ਰਹੇਗਾ।

Advertisements

ਇਸ ਮੌਕੇ ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀਤਮ ਸਿੰਘ ਨੂੰ ਇਮਾਨਦਾਰ, ਮਿਹਨਤੀ, ਕਾਰਜਕੁਸ਼ਲ, ਸਹਿਜ ਸੁਭਾਅ ਤੇ ਠਰੰਮੇ ਨਾਲ ਕੰਮ ਕਰਨ ਵਾਲੇ ਸੁਭਾਅ ਦੇ ਧਾਰਨੀ ਸਨ। ਉਨ੍ਹਾਂ ਆਖਿਆ ਕਿ ਪ੍ਰੀਤਮ ਸਿੰਘ ਨੇ ਆਪਣੀ ਜ਼ਿੰਦਗੀ ਦੇ ਲਗਭਗ 30 ਤੋ ਵੱਧ ਸਾਲ ਦੀ ਬੇਦਾਗ ਸੇਵਾ ਵਿਭਾਗ ਵਿਚ ਨਿਭਾਈ। ਉਨ੍ਹਾਂ ਪ੍ਰੀਤਮ ਸਿੰਘ ਨੂੰ ਭਵਿੱਖ ਵਿੱਚ ਵੀ ਚੜ੍ਹਦੀ ਕਲਾ ‘ਚ ਰਹਿਣ ਅਤੇ ਚੰਗਾ ਜੀਵਨ ਜਾਉਣ ਦੀ ਕਾਮਨਾ ਕਰਦਿਆ ਕਿਹਾ ਕਿ ਰੱਬ ਇਨ੍ਹਾਂ ਦੀਆਂ ਹਰ ਇੱਛਾਵਾਂ ਪੂਰੀਆਂ ਕਰਨ ਅਤੇ ਰਹਿੰਦੀ ਜਿੰਦਗੀ ਪੂਰੀਆਂ ਖੁਸ਼ੀਆਂ ਤੇ ਚਾਵਾ ਨਾਲ ਨਿਭਾਉਣ। ਇਸ ਮੌਕੇ ਪ੍ਰੀਤਮ ਸਿੰਘ ਨੂੰ ਤੋਹਫ਼ੇ, ਟਰਾਫੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡੀਸੀ ਦਫਤਰ ਦੀ ਕਾਲਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਆਪਣੇ ਸਾਥੀ ਦੀ ਸੇਵਾ ਮੁਕਤੀ ਮੌਕੇ ਦਫਤਰ ਦੇ ਪ੍ਰਧਾਨ ਬੂਟਾ ਸਿੰਘ ਅਤੇ ਵਿਲਸਨ ਨੇ ਸਨਮਾਨ ਕਰਦਿਆਂ ਦੱਸਿਆ ਕਿ ਵਿਭਾਗ ਵਿਚ ਡਿਊਟੀ ਦੌਰਾਨ ਜਿੱਥੇ ਉਹ ਆਪਣੀ ਡਿਊਟੀ ਪ੍ਰਤੀ ਪੂਰੇ ਇਮਾਨਦਾਰ ਸੀ ਉਥੇ ਹੀ ਆਪਣੇ ਸਾਥੀ ਕਰਮਚਾਰੀਆਂ ‘ਚ ਹਰਮਨ ਪਿਆਰੇ ਰਹੇ। ਉਨ੍ਹਾਂ ਕਿਹਾ ਉਹ ਯੂਨੀਅਨ ਦੇ ਇਕ ਸੱਦੇ ਤੇ ਹੀ ਯੂਨੀਅਨ ਦਾ ਪੂਰਾ ਸਹਿਯੋਗ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੀ ਨੌਕਰੀ ਤੋ ਭਾਵੇ ਹੀ ਸੇਵਾ ਮੁਕਤ ਹੋਏ ਹਨ ਪਰ ਉਹ ਯੂਨੀਅਨ ਦੇ ਨਾਲ ਹਮੇਸ਼ਾ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਵੱਲੋਂ ਉਨ੍ਹਾਂ ਕੋਈ ਵੀ ਕੰਮ ਹੋਵੇ ਤਾ ਉਹ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਇਸ ਮੌਕੇ ਯੂਨੀਅਨ ਵੱਲੋ ਵੀ ਪ੍ਰੀਤਮ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਤਮ ਸਿੰਘ ਨੇ ਵਿਭਾਗ ਅਤੇ ਆਪਣੇ ਸਾਥੀ ਯੂਨੀਅਨ ਵੱਲੋਂ ਮਿਲੇ ਸਹਿਯੋਗ ਲਈ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਸੁਪਰਡੈਂਟ ਗਰੇਡ-1 ਡੀਸੀ ਦਫਤਰ, ਅਮਰੀਕ ਸਿੰਘ ਬੇਰੀ ਸੁਪਰਡੈਟ ਡੀਸੀ ਦਫਤਰ, ਗੁਰਜਿੰਦਰ ਸਿੰਘ ਡੀਡੀਪੀਓ ਦਫਤਰ, ਕੇਵਲ ਕ੍ਰਿਸ਼ਨ ਡੀਸੀ ਦਫਤਰ, ਸੁਰਿੰਦਰ ਕੌਰ ਚੇਅਰਮੈਨ ਕਲਾਸ ਫੋਰਥ ਗੋਰਮਿੰਟ ਯੂਨੀਅਨ, ਬਲਵਿੰਦਰ ਸਿੰਘ, ਕੁਲਜੀਤ ਕੌਰ, ਜਸਵਿੰਦਰ ਕੌਰ, ਨਿੰਦਰ ਕੌਰ, ਸ਼ਮਾ ਰਾਣੀ, ਮੰਜੂ ਬਾਲਾ ਸਮੇਤ ਸਮੂਹ ਸਟਾਫ ਯੂਨੀਅਨ ਦੇ ਅਹੁੱਦੇਦਾਰ. ਮੈਬਰ ਅਤੇ ਪਰਿਵਾਰਿਕ ਮੈਬਰ ਹਾਜ਼ਰ ਸਨ।  

LEAVE A REPLY

Please enter your comment!
Please enter your name here