ਤੁਰਕੀ: ਮਲਬੇ ਥੱਲੇ ਦੱਬੀ ਗਰਭਵਤੀ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਜਨਮ ਦੇਣ ਤੋ ਬਾਅਦ ਮਾਂ ਦੀ ਹੋਈ ਮੌਤ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬੀਤੇ ਕੱਲ੍ਹ ਤੁਰਕੀ ਅਤੇ ਸੀਰੀਆ ਵਿੱਚ ਜ਼ਬਰਦਸਤ ਭੂਚਾਲ ਆਇਆ ਸੀ ਅਤੇ ਇਸ ਭੂਚਾਲ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ ਅਤੇ ਹੁਣ ਤੱਕ 4300 ਤੋ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Advertisements

ਬਚਾਅ ਟੀਮ ਵੱਲੋ ਲਗਾਤਾਰ ਬਚਾਅ ਕਾਰਜ ਜਾਰੀ ਹੈ ਪਰ ਇਸ ਹਾਦਸੇ ਵਿੱਚ ਮਲਬੇ ਵਿੱਚ ਦੱਬੇ ਹੋਏ ਲੋਕਾਂ ਦੀਆ ਲਗਾਤਾਰ ਲਾਸ਼ਾ ਮਿਲ ਰਹੀਆ ਹਨ। ਦੱਸ ਦੀਈਏ ਕਿ ਇਸ ਭਿਆਨਕ ਹਾਦਸੇ ਵਿੱਚ ਮਲਬੇ ਥੱਲੇ ਦੱਬੀ ਹੋਈ ਗਰਭਵਤੀ ਔਰਤ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਇਸ ਦੋਰਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੀ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਜਨਮ ਦੇਣ ਤੋ ਬਾਅਦ ਮਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here