ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਹੋਣ ਵਾਲੇ ਉਤਸਵ ਦਾ ਆਨੰਦ ਲੈਣ ਲਈ ਟਿਕਟਾਂ ਦੀ ਬੁਕਿੰਗ ਜਰੂਰ ਕਰਵਾਓ: ਸਾਕਸ਼ੀ ਸਾਹਨੀ

ਪਟਿਆਲਾ (ਦ ਸਟੈਲਰ ਨਿਊਜ਼): ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ 12 ਤੋਂ 14 ਫਰਵਰੀ ਤੱਕ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਹੋਣ ਵਾਲੇ ਥਇਏਟਰ ਫੈਸਟੀਵਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਤਿੰਨ ਦਿਨਾਂ ਉਤਸਵ ਦਾ ਆਨੰਦ ਮਾਨਣ ਲਈ ਆਪਣੀਆਂ ਟਿਕਟਾਂ ਦੀ ਬੁਕਿੰਗ ਲਾਜਮੀ ਕਰਵਾ ਲੈਣ।

Advertisements

ਡੀ.ਸੀ. ਨੇ ਕਿਹਾ ਕਿ 12 ਫਰਵਰੀ ਨੂੰ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਦਾ ਨਾਟਕ ਅੰਮੀ ਅਤੇ 13 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਥਇਏਟਰ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਾ ਵਿਉਂਤਿਆ ਤੇ ਨਾਟਕਕਾਰ ਤੇ ਨਿਰਦੇਸ਼ਕ ਦਵਿੰਦਰ ਦਮਨ ਕੀਤਾ ਜਾਣ ਵਾਲਾ ਨਾਟਕ ਵਾਰਿਸ ਸ਼ਾਹ-ਸੁਖਨ ਦਾ ਵਾਰਸ ਅਹਿਮ ਪੇਸ਼ਕਾਰੀਆਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਜਦੋਂਕਿ 14 ਫਰਵਰੀ ਨੂੰ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਦੀ ਸਟੈਂਡਅੱਪ ਕਮੇਡੀ ਵੀ ਦੇਖਣਯੋਗ ਹੋਵੇਗੀ ਅਤੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀਆਂ ਟਿਕਟਾਂ ਦੀ ਬੁਕਿੰਗ ਹਾਊਸ ਫੁੱਲ ਵਾਲੀ ਹੈ, ਜਿਸ ਲਈ ਕਲਾ ਪ੍ਰੇਮੀ ਪਟਿਆਲਵੀ ਆਪਣੀ ਟਿਕਟ, ਜਿਸ ਦੀ ਕਿ ਨਾਮਾਤਰ ਕੀਮਤ ਕੇਵਲ ਇੱਕ ਸੌ ਰੁਪਏ ਹੀ ਰੱਖੀ ਗਈ ਹੈ, ਖਰੀਦ ਕੇ ਆਪਣੀ ਬੁਕਿੰਗ ਕਰਵਾਉਣ।

ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕੀਤੀ ਗਈ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਤੇ ਅਦਾਕਾਰ ਮਨਪਾਲ ਟਿਵਾਣਾ ਨਾਲ ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਾਸੀ ਹਮੇਸ਼ਾ ਹੀ ਕਲਾਕਾਰਾਂ ਦਾ ਕਦਰਦਾਨ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ 12 ਤੋਂ 14 ਫਰਵਰੀ ਤੱਕ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸ਼ਾਮ 6 ਵਜੇ ਤੋਂ ਹੋਣ ਵਾਲੇ ਤਿੰਨੇ ਦਿਨ ਦੇ ਸਮਾਰੋਹਾਂ ਦਾ ਹਿੱਸਾ ਜਰੂਰ ਬਣਨ।

LEAVE A REPLY

Please enter your comment!
Please enter your name here