ਅੰਬਾਲਾ ਜ਼ਿਲੇ ਵਿੱਚ ਪੁਲਿਸ ਨੇ ਅਫੀਮ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਇਲਾਕੇ ਅੰਬਾਲਾ ਜ਼ਿਲੇ ਵਿੱਚ ਪੁਲਿਸ ਨੇ ਅਫੀਮ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਸਤਨਾਮ ਸਿੰਘ ਉਰਫ ਮੱਖਣ ਵਸਨੀਕ ਪਿੰਡ ਖੰਨਾ ਮਾਜਰਾ ਅਤੇ ਦੂਜਾ ਅਮਰਜੀਤ ਸਿੰਘ ਵਸਨੀਕ ਦੇਵੀਗੜ੍ਹ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋ ਅਫੀਮ ਲਿਜਾ ਕੇ ਉਹ ਅੰਬਾਲਾ ਵਿੱਚ ਸਪਲਾਈ ਕਰਦੇ ਸਨ। ਮਿਲੀ ਜਾਣਕਾਰੀ ਅਨੁਸਾਰ, ਪੁਲਸ ਟੀਮ ਪਿੰਡ ਰਸੂਲਪੁਰ ਮੋਡ ਨੰਨੌਲਾ ਰੋਡ ਤੇ ਗਸ਼ਤ ਕਰ ਰਹੀ ਸੀ ਅਤੇ ਇਸ ਦੌਰਾਨ ਉਹਨਾਂ ਨੂੰ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਸਤਨਾਮ ਸਿੰਘ ਦੀ ਪਿੰਡ ਰਸੂਲਪੁਰ ਅੱਡੇ ਤੇ ਨਾਈ ਦੀ ਦੁਕਾਨ ਹੈ ਤੇ ਉਹ ਅਮਰਜੀਤ ਨਾਲ ਮਿਲ ਕੇ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here