ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੇਤਾ ਖੱਡ ਦੀ ਅਚਾਨਕ ਜਾਂਚ

ਫਾਜਿਲ਼ਕਾ (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ ਨੇ ਅਚਾਨਕ ਪਿੰਡ ਬਾਧਾ ਵਿਖੇ ਨਵੀਂ ਸ਼ੁਰੂ ਹੋਈ ਰੇਤਾ ਖੱਡ ਦਾ ਦੌਰਾ ਕੀਤਾ ਅਤੇ ਇਥੇ ਰੇਤ ਨਿਕਾਸੀ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜਾ ਲਿਆ।

Advertisements

ਗੌਰਤਲਬ ਹੈ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਫਾਜ਼ਿਲਕਾ ਜ਼ਿਲੇਹ ਵਿਚ ਤਿੰਨ ਰੇਤ ਖੱਡਾਂ ਦੀ ਸ਼ੁਰੂਆਤ ਕਰਵਾਈ ਗਈ ਸੀ। ਇਨ੍ਹਾਂ ਵਿਚੋਂ ਦੋ ਖੱਡਾਂ ਪਿੰਡ ਬਾਧਾ ਅਤੇ ਇਕ ਖੱਡ ਪਿੰਡ ਚੱਕ ਗਰੀਬਾ ਸਾਂਦੜ ਵਿਖੇ ਹੈ। ਇਥੋਂ ਕੋਈ ਵੀ ਵਿਅਕਤੀ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਰੇਤ ਲਿਜਾ ਸਕਦਾ ਹੈ ਜਦਕਿ ਉਸਨੂੰ ਰੇਤ ਭਰਨ ਲਈ ਲੇਬਰ ਦੀ ਵਿਵਸਥਾ ਆਪਣੇ ਪਧਰ *ਤੇ ਕਰਨੀ ਪਵੇਗੀ।

ਰੇਤ ਖੱਡ ਦਾ ਅਚਾਨਕ ਨਿਰੀਖਣ ਕਰਨ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਨੇ ਇਥੇ ਵਿਭਾਗ ਦੇ ਸਟਾਫ ਵੱਲੋਂ ਕੱਟੀਆਂ ਜਾ ਰਹੀਆਂ ਪਰਚੀਆਂ ਦੀ ਜਾਂਚ-ਪੜਤਾਲ ਕੀਤੀ ਅਤੇ ਕਿਓ ਆਰ ਕੋਡ ਨੂੰ ਸਕੈਨ ਕਰਕੇ ਵੀ ਪੜਤਾਲ ਕੀਤੀ ਗਈ ਅਤੇ ਮੌਕੇ *ਤੇ ਰਿਕਾਰਡ ਦਰੁਸਤ ਪਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਰੇਤ ਦੀ ਵਿਕਰੀ ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਥੋਂ ਰੇਤਾ ਲੈ ਕੇ ਜਾਣ ਵਾਲੀਆਂ ਟਰਾਲੀਆਂ ਢੱਕੀਆਂ ਹੋਣ ਤਾਂ ਜੋ ਇਨ੍ਹਾਂ ਕਾਰਨ ਰਾਸਤੇ ਵਿਚ ਪ੍ਰਦੂਸ਼ਨ ਨਾ ਹੋਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਖੱਡਾਂ ਤੋਂ ਲੋਕ ਆਪਣੇ ਟਰੈਕਟਰ ਟਰਾਲੀ ‘ਤੇ ਆ ਕੇ ਰੇਤਾ ਲਿਜਾ ਸਕਦੇ ਹਨ। ਊਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨਜਾਇਜ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here