ਜਲੰਧਰ: ਜ਼ਿਲ੍ਹੇ ’ਚ ਨਵੇਂ ਬਣੇ ਵੋਟਰਾਂ ਦੇ ਈ-ਐਪਿਕ ਕਾਡਰ ਡਾਊਨਲੋਡ ਕਰਨ ਲਈ 6 ਤੇ 7 ਨੂੰ ਲਗਾਏ ਜਾਣਗੇ ਕੈਂਪ: ਥੋਰੀ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿੱਚ ਨਵੇਂ ਬਣੇ 11,183 ਵੋਟਰਾਂ ਦੇ ਈ-ਐਪਿਕ ਕਾਰਡ ਡਾਊਨਲੋਡ ਕਰਨ ਦੀ ਸਹੂਲਤ/ਸਹਾਇਤਾ ਮੁਹੱਈਆ ਕਰਵਾਉਣ ਲਈ ਪੋਲਿੰਗ ਬੂਥਾਂ ’ਤੇ ਦੋ ਦਿਨਾਂ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਨਵੇਂ ਬਣੇ ਵੋਟਰਾਂ ਨੂੰ ਈ ਐਪਿਕ ਕਾਰਡ ਡਾਊਨਲੋਡ ਕਰਨ ਲਈ 6 ਮਾਰਚ ਦਿਨ ਸ਼ਨੀਵਾਰ ਅਤੇ 7 ਮਾਰਚ ਦਿਨ ਐਤਵਾਰ ਨੂੰ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਏ ਜਾ ਰਹੇ ਹਨ ਜਿਥੇ ਸਮੂਹ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਨੂੰ ਆਪਣੇ ਰਜਿਸਟਰਡ ਮੋਬਾਇਲ ਫੋਨ ਵਿੱਚ ਈ-ਐਪਿਕ ਕਾਰਡ ਡਾਊਨਲੋਡ ਕਰਵਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਵੋਟਰਾਂ ਨੂੰ ਫਿਜ਼ੀਕਲ ਵੋਟਰ ਕਾਰਡ ਦੇ ਨਾਲ ਨਾਲ ਡਿਜੀਟਲ ਵੋਟਰ ਕਾਰਡ-ਈ ਐਪਿਕ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾ ਸਕੇ।

Advertisements

  ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਵੇਂ ਬਣੇ 11183 ਵੋਟਰਾਂ ਦੇ ਈ ਐਪਿਕ ਕਾਰਡ 15 ਮਾਰਚ ਤੱਕ ਡਾਊਨਲੋਡ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 30-ਫਿਲੌਰ ਵਿਖੇ 1559 ਨਵੇਂ ਵੋਟਰ ਬਣੇ ਹਨ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 31-ਨਕੋਦਰ ਵਿਖੇ 1411, ਵਿਧਾਨਸਭਾ ਹਲਕਾ 32-ਸ਼ਾਹਕੋਟ 1589, ਵਿਧਾਨਸਭਾ ਹਲਕਾ 33-ਕਰਤਾਰਪੁਰ 1248, ਵਿਧਾਨਸਭਾ ਹਲਕਾ 34-ਜਲੰਧਰ ਪੱਛਮੀ 1132, ਵਿਧਾਨਸਭਾ ਹਲਕਾ 35-ਜਲੰਧਰ ਕੇਂਦਰੀ 811, ਵਿਧਾਨਸਭਾ ਹਲਕਾ 36-ਜਲੰਧਰ ਉੱਤਰੀ 1119, ਵਿਧਾਨਸਭਾ ਹਲਕਾ 37-ਜਲੰਧਰ ਕੈਂਟ 992 ਅਤੇ ਵਿਧਾਨਸਭਾ ਹਲਕਾ 38-ਆਦਮਪੁਰ ਵਿਖੇ 1322 ਨਵੇਂ ਵੋਟਰ ਰਜਿਸਟਰਡ ਹੋਏ ਹਨ।

ਸ੍ਰੀ ਥੋਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਈ-ਐਪਿਕ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਸੇਵਾ ਕੇਂਦਰ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਇਸੇ ਤਰ੍ਹਾਂ ਹਲਕਾ ਪੱਧਰ ’ਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਈ-ਐਪਿਕ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਜਿਥੇ ਕੋਈ ਵੀ ਵੋਟਰ ਜਿਸ ਨੇ ਸਮਰੀ ਰਵੀਜ਼ਨ 2021 ਦੌਰਾਨ ਆਪਣੀ ਨਵੀਂ ਵੋਟ ਬਣਾਈ ਹੈ, ਈ-ਐਪਿਕ ਹੈਲਪ ਡੈਸਕ ’ਤੇ ਪਹੁੰਚ ਕੇ ਈ ਐਪਿਕ ਕਾਰਡ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਜਾਂ ਮੌਕੇ ’ਤੇ ਹੀ ਆਪਣੇ ਰਜਿਸਟਰਡ ਮੋਬਾਇਲ ਵਿੱਚ ਈ-ਐਪਿਕ ਡਾਊਨਲੋਡ ਕਰ ਸਕਦੇ ਹਨ।

ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਈ ਐਪਿਕ ਡਾਊਨਲੋਡ ਕਰਨ ਲਈ ਭਾਰਤ ਚੋਣ ਕਮਿਸ਼ਨਰ ਵਲੋਂ ਅਧਿਕਾਰਤ ਵੈਬਸਾਈਟ www.voterportal.eci.gov.in , www.nvsp.in  ਜਾਂ voter helpline mobile app ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫਰੀ ਹੈਲਪ ਲਾਈਨ ਨੰਬਰ 1950 ’ਤੇ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here