ਵੱਖ ਵੱਖ ਮਾਮਲਿਆਂ ’ਚ 2 ਸਕੇ ਭਰਾਵਾਂ ਸਮੇਤ ਤਿੰਨ ਅਰੋਪੀ ਹੈਰੋਇਨ, ਡਰੱਗ ਮਨੀ ਅਤੇ ਮੋਬਾਇਲ ਸਮੇਤ ਗ੍ਰਿਫਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸੀ.ਆਈ.ਏ ਸਟਾਫ ਕਪੂਰਥਲਾ ਦੀ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ’ਚ 2 ਸਕੇ ਭਰਾਵਾਂ ਸਮੇਤ ਤਿੰਨ ਅਰੋਪੀਆਂ ਨੂੰ ਹੈਰੋਇਨ, ਡਰੱਗ ਮਨੀ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦਸਿਆ ਕਿ ਐੱਸ.ਆਈ ਨਿਰਮਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਚਾਰਬੱਤੀ ਚੌਕ ਕਪੂਰਥਲਾ ਮੌਜੂਦ ਸਨ ਕਿ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਵਿੱਕੀ ਕੁਮਾਰ ਪੁੱਤਰ ਕਮਲਜੀਤ ਵਾਸੀ ਮੁਹੱਲਾ ਮਹਿਤਾਬਗੜ੍ਹ ਨੇੜੇ ਮਹਿੰਦੀ ਚੌਂਕ ਥਾਣਾ ਸਿਟੀ ਕਪੂਰਥਲਾ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਇਸੇ ਦੌਰਾਨ ਹੀ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਪੁਲਿਸ ਪਾਰਟੀ ਨੂੰ ਦਿਖਾਈ ਦਿੱਤਾ। ਜਦੋਂ ਪੁਲਸ ਪਾਰਟੀ ਵੱਲੋਂ ਉਸਦਾ ਉਕਤ ਨਾਮ ਲੈ ਕੇ ਅਵਾਜ ਮਾਰੀ ਤਾਂ ਉਹ ਘਬਰਾ ਗਿਆ ਤੇ ਪਿੱਛੇ ਨੂੰ ਮੁੜਨ ਲੱਗਾ ਜਿਸਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਮਾਦ ਹੋਈ।

Advertisements

ਇੱਕ ਹੋਰ ਮਾਮਲੇ ’ਚ ਇੰਸਪੈਕਟਰ ਜਰਨੈਲ ਸਿੰਘ ਨੇ ਦਸਿਆ ਕਿ ਐੱਸ.ਆਈ ਲਾਭ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਫੱਤੂਢੀਂਗਾ ਚੂੰਗੀ ਮੌਜੂਦ ਸਨ, ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਸਕੇ ਭਰਾ ਰੰਜਨ ਕੁਮਾਰ ਅਤੇ ਕੁੰਦਨ ਕੁਮਾਰ ਪੁੱਤਰ ਸੁਸ਼ੀਲ ਮਹਿਤੋ ਵਾਸੀ ਮੁਹੱਲਾ ਲਕਸ਼ਮੀ ਨਗਰ ਕਪੂਰਥਲਾ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ, ਜੇਕਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਰੇਡ ਕਰਦੇ ਹੋਏ ਉਕਤ ਦੋਵੇਂ ਸਕੇ ਭਰਾਵਾਂ ਨੂੰ 50 ਗ੍ਰਾਮ ਹੈਰੋਇਨ, ਇੱਕ ਐਕਟਿਵਾ ਨੰ: ਪੀ.ਬੀ 09 ਏ.ਜੀ 7928 ਅਤੇ ਐਕਟਿਵਾ ਦੀ ਡਿੱਗੀ ’ਚ ਪਏ ਬੈਗ ’ਚੋਂ 18 ਹਜਾਰ 500 ਰੁਪਏ ਡਰੱਗ ਮਨੀ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਹੈਰੋਇਨ ਦੇ ਬਦਲੇ ਉਨ੍ਹਾਂ ਪਾਸੋ ਲੈ ਕੇ ਰੱਖੇ ਗਏ 11 ਮੋਬਾਇਲ ਫੋਨ ਬਰਾਮਦ ਕੀਤੇ ਗਏ। ਕਾਬੂ ਕੀਤੇ ਗਏ ਅਰੋਪੀਆਂ ਦੇ ਖਿਲਾਫ ਥਾਣਾ ਸਿਟੀ ਕਪੂਰਥਲਾ ’ਚ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਜਰਨੈਲ ਸਿੰਘ ਨੇ ਦਸਿਆ ਕਿ ਕਾਬੂ ਕੀਤੇ ਗਏ ਮੁਲਜਮ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਪੁੱਛਗਿੱਛ ’ਚ ਅਰੋਪੀਆਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here