ਸਕਿਊਰਿਟੀ ਗਾਰਡਾਂ ਦੀ ਸਿੱਧੀ ਭਰਤੀ ਲਈ 20 ਫਰਵਰੀ ਤੋਂ 3 ਮਾਰਚ ਤੱਕ ਬਲਾਕ ਪੱਧਰ ’ਤੇ ਲੱਗਣਗੇ ਪਲੇਸਮੈਂਟ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਐਸ.ਆਈ.ਐਸ. ਸਕਿਊਰਿਟੀ ਵਿੱਚ ਭਰਤੀ ਲਈ ਮਿਤੀ 20 ਫਰਵਰੀ 2023 ਤੋਂ 3 ਮਾਰਚ 2023 ਤੱਕ ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਪੱਧਰ ’ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਪਲੇਸਮੈਂਟ ਕੈਂਪ ਮਿਤੀ 20 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ, ਮਿਤੀ 21 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਦਸੂਹਾ, ਮਿਤੀ 22 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਟਾਂਡਾ, ਮਿਤੀ 23 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਭੂੰਗਾ, ਮਿਤੀ 24 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਬਲਾਕ—2 ਹੁਸ਼ਿਆਰਪੁਰ ਅਤੇ ਮਿਤੀ 27 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਬਲਾਕ—1 ਹੁਸ਼ਿਆਰਪੁਰ, ਮਿਤੀ 28 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਮਹਿਲਪੁਰ, ਮਿਤੀ 1 ਮਾਰਚ 2023 ਨੂੰ ਬੀ.ਡੀ.ਪੀ.ਓ. ਦਫਤਰ ਗੜ੍ਹਸ਼ੰਕਰ, ਮਿਤੀ 2 ਮਾਰਚ 2023 ਨੂੰ ਬੀ.ਡੀ.ਪੀ.ਓ. ਦਫਤਰ ਹਾਜੀਪੁਰ ਅਤੇ ਮਿਤੀ 3 ਮਾਰਚ 2023 ਨੂੰ ਬੀ.ਡੀ.ਪੀ.ਓ. ਦਫਤਰ ਤਲਵਾੜਾ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਏ ਜਾਣਗੇ।

Advertisements

ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਪਲੇਸਮੈਂਟਾਂ ਦੀ ਲੜੀ ਵਿੱਚੋਂ 20 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਐਸ.ਆਈ.ਐਸ. ਸਕਿਊਰਿਟੀ ਵਲੋਂ ਕੇਵਲ ਲੜਕਿਆਂ ਦੀ ਸਕਿਊਰਿਟੀ ਗਾਰਡ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਤਨਖਾਹ 14000—16000 ਰੁਪਏ ਮਿਲਣਯੋਗ ਹੋਵੇਗੀ। ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ, ਉਮਰ 21 ਤੋਂ 37 ਸਾਲ , ਕੱਦ 5’6″ ਹੋਣਾ ਲਾਜ਼ਮੀ ਹੈ। ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਹੋਰ ਵਾਧੂ ਸਹੂਲਤਾਂ ਜਿਵੇਂ ਕਿ ਪੀ.ਐਫ. ਅਤੇ ਈ.ਐਸ.ਆਈ.ਸੀ. ਆਦਿ ਮੁਹੱਈਆ ਕਰਵਾਈਆ ਜਾਣਗੀਆਂ। ਉਨ੍ਹਾਂ ਵੱਲੋਂ ਚਾਹਵਾਨ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਤੀ 20 ਫਰਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਆਪਣਾ ਆਧਾਰ ਕਾਰਡ, ਯੋਗਤਾ ਦੇ ਸਰਟੀਫੀਕੇਟਾਂ ਦੀ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋ ਸਮੇਤ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਭਰਤੀ ਦਾ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here