ਓਮਕਾਰ ਕਾਲੀਆ ਤੇ ਸ਼ਿਵ ਸੈਨਿਕਾਂ ਨੇ ਮਹਾਸ਼ਿਵਰਾਤਰੀ ਦੀ ਸ਼ੋਭਾਯਾਤਰਾ ਚ ਲਗਵਾਈ ਹਾਜ਼ਰੀ 

ਕਪੂਰਥਲਾ, (ਦ ਸਟੈਲਰ ਨਿਊਜ਼): ਗੌਰਵ ਮੜੀਆ: ਸ਼ੁੱਕਰਵਾਰ ਨੂੰ ਸ਼ਿਵਰਾਤਰੀ ਦੇ ਸੰਬਧ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਬ੍ਰਮਕੁੰਡ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਬੁਲਾਰੇ  ਓਮਕਾਰ ਕਾਲੀਆ, ਜਿਲ੍ਹਾ ਪ੍ਰਧਾਨ ਦੀਪਕ ਮਦਾਨ ਤੇ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ ਦੀ ਅਗਵਾਈ ਵਿੱਚ ਸਾਰੇ ਸ਼ਿਵ ਸੈਨਿਕਾਂ ਨੇ ਬ੍ਰਮਕੂੰਡ ਮੰਦਿਰ ਵਿੱਚ ਮੱਥਾ ਟੇਕਿਆ ਤੇ ਇਸ ਦੌਰਾਨ ਸ਼ਿਵ ਸੈਨਾ ਪਰਿਵਾਰ ਵੱਲੋ ਸਤਨਰਾਇਣ ਬਾਜ਼ਾਰ ਵਿੱਚ ਲੱਡੂਆਂ ਤੇ ਪਾਪੜਾ ਦਾ ਲੰਗਰ ਲਗਾਇਆ ਗਿਆ!

Advertisements

ਸ਼ੋਭਾ ਯਾਤਰਾ ਦੌਰਾਨ ਪੰਜਾਬ ਬੁਲਾਰੇ ਓਮਕਾਰ ਕਾਲੀਆ ਤੇ ਜਿਲ੍ਹਾ ਪ੍ਰਧਾਨ ਦੀਪਕ ਮਦਾਨ ਵੱਲੋ ਸਮੂਹ ਸ਼ਹਿਰਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਭ ਨੂੰ ਮਿਲਜੁਲਕੇ ਰਹਿਣਾ ਚਾਹੀਦਾ ਹੈ ਦੇਵੀ ਦੇਵਤਿਆਂ, ਪੀਰ ਪੈਗੰਬਰਾਂ ਤੇ ਗੁਰੂਆਂ ਦੀ ਦਿੱਤੀ ਸਿਖਿਆ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਯੋਗੇਸ਼ ਸੋਨੀ, ਸੰਜੀਵ ਖੰਨਾ, ਕਰਨ ਰਾਜਪੂਤ, ਰਿੰਕੂ ਭੰਡਾਰੀ ਇੰਦਰਪਾਲ ਮਨਚੰਦਾ, ਬਲਵੀਰ ਡੀਸੀ, ਮੋਨੂੰ ਸਰਕੋਟਿਆ, ਸ਼ੈਂਕੀ ਅਰੋੜਾ, ਗੁਰਸ਼ਰਨ ਟੀਟੂ, ਸੁਰਿੰਦਰ ਲਾਡੀ, ਸਚਿਨ ਬਹਿਲ, ਸੰਜੀਵ ਖੰਨਾ, ਹਰਦੇਵ ਰਾਜਪੂਤ, ਕਿਸ਼ਨ ਰਾਜਪੂਤ ਆਦਿ ਹਾਜ਼ਿਰ ਸਨ 

LEAVE A REPLY

Please enter your comment!
Please enter your name here