ਮਹਾਸ਼ਿਵਰਾਤਰੀ ਮੌਕੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਵਲੋਂ ਚਾਹ ਪਕੌੜਿਆ ਦਾ ਲੰਗਰ ਲਗਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਹਾਸ਼ਿਵਰਾਤਰੀ ਮੌਕੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਵਲੋਂ ਕਲੋਨੀ ਦੇ ਮੋੜ ਤੇ ਚਾਹ ਪਕੌੜਿਆ ਦਾ ਲੰਗਰ ਲਗਾਇਆ ਗਿਆ ਸੋਸਾਇਟੀ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਚੇਅਰਮੈਨ ਜੀ ਐਸ ਬੰਨੂ ਦੇ ਉਦਮ ਸਦਕਾ ਪਹਿਲਾ ਲੰਗਰ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਸਾਰੀ ਸੋਸਾਇਟੀ ਤੇ ਮੁਹੱਲਾ ਨਿਵਾਸੀਆਂ ਦੀ ਦਿੱਲੀ ਇੱਛਾ ਤੇ ਸਭ ਦੇ ਸਹਿਯੋਗ ਸਦਕਾ ਅਟੁੱਟ ਚਾਹ ਪਕੌੜਿਆ ਦਾ ਲੰਗਰ ਲਗਾਇਆ ਗਿਆ।

Advertisements

ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਆਪਣੇ ਕਰ ਕਮਲਾ ਨਾਲ ਚਾਹ ਪਕੌੜਿਆ ਦਾ ਲੰਗਰ ਵੰਡਿਆ ਇਸ ਮੌਕੇ ਦੀਪਕ ਸਲਵਾਨ ਨੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਸੰਗਤ ਲਈ ਲਗਾਇਆ ਗਿਆ ਲੰਗਰ ਬਹੁਤ ਚੰਗਾ ਉਪਰਾਲਾ ਹੈ ਬਹੁਤ ਚੰਗਾ ਲੱਗਦਾ ਹੈ ਜਦੋ ਸਭ ਲੋਕ ਮਿਲਜੁਲਕੇ ਇਕੱਠੇ ਹੋਕੇ ਧਾਰਮਿਕ ਕੰਮਾਂ ਚ ਆਪਣਾ ਤਨਦੇਹੀ ਨਾਲ ਸਹਿਯੋਗ ਦਿੰਦੇ ਹਨ ਇਸ ਮੌਕੇ ਨਰਿੰਦਰ ਠਾਕੁਰ ਬੰਟੀ,ਜਸਵਿੰਦਰ ਸਿੰਘ,ਗੌਰਵ ਮੜੀਆ,ਰਾਮ ਲਾਲ, ਅਸ਼ੋਕ ਅਰੋੜਾ,ਓਮ ਪ੍ਰਕਾਸ਼ ਕਟਾਰੀਆ,ਅਮਨ ਬਜਾਜ,ਦਲੀਪ ਸਿੰਘ ਦੇਵਾ,ਰਮਨ ਨੱਯਰ,ਅਰਜੁਨ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here