ਏਕਤਾ ਨਗਰ ਵਿਖੇ ਸ਼੍ਰੀ ਰੂਦਰ ਚੰਡੀ ਮਹਾਯੱਗ ਦੇ ਮੌਕੇ ਤੇ ਧੂਮਧਾਮ ਨਾਲ ਕੱਢੀ ਗਈ ਸ਼ੋਭਾ ਯਾਤਰਾ 

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਨੰਦ ਅੰਨਪੂਰਨਾ ਮੰਦਿਰ, ਏਕਤਾ ਨਗਰ ਵਿਖੇ ਸਵਾਮੀ ਨੰਦ ਕਿਸ਼ੋਰ ਜੀ ਦੇ ਆਸ਼ੀਰਵਾਦ ਨਾਲ ਰੂਦਰ ਚੰਡੀ ਮਹਾਯੱਗ ਅਤੇ ਮੰਭਾਗਵਤ ਕਥਾ ਮਹਾਂ-ਉਤਸਵ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਮੰਦਿਰ ਪਰਿਸਰ ਤੋਂ ਸ਼ੁਰੂ ਹੋਈ ਅਤੇ ਖਾਨਪੁਰੀ ਗੇਟ, ਕਣਕ ਮੰਡੀ ਚੌਂਕ ਆਦਿ ਤੋਂ ਹੁੰਦੀ ਹੋਈ ਫਿਰ ਮੰਦਰ ਪਰਿਸਰ ਪਹੰਚ ਕੇ ਸੰਪੰਨ ਹੋਈ। ਯਾਤਰਾ ਦੌਰਾਨ ਮਹਿਲਾਵਾਂ ਕਲੱਸ਼ ਲੈ ਕੇ  ਚੱਲ ਰਹੀਆਂ ਸਨ ਅਤੇ ਵੇਦ ਪਾਠੀ ਅਤੇ ਪਤਵੰਤੇ ਭਗਵਾਨ ਦਾ ਗੁਣਗਾਨ ਕਰਦੇ ਹੋਏ ਚੱਲ ਰਹੇ ਸਨ।  

Advertisements

ਮਹਿਲਾ ਸੰਕੀਰਤਨ ਮੰਡਲੀ ਦੇ ਨਾਲ-ਨਾਲ ਗਾਇਕ ਚੰਦਨ ਨੇ ਵੀ ਭਗਵਾਨ ਦੀ ਮਹਿਮਾ ਦਾ ਗੁਨਗਾਣ ਕਰਕੇ ਸਾਰਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਪ੍ਰਧਾਨ ਰਮੇਸ਼ ਅਗਰਵਾਲ ਅਤੇ ਸਕੱਤਰ ਤਰਸੇਮ ਮੋਦਗਿਲ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਮਿੱਥੇ ਪੋ੍ਰ਼ਗਰਾਮ ਵਿੱਚ ਸਮੇਂ ਤੇ ਪੁੱਜ ਕੇ ਪ੍ਰਭੂ ਕ੍ਰਿਪਾ ਪ੍ਰਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 22 ਫਰਵਰੀ ਨੂੰ ਬਾਦ ਦੁਪਹਿਰ 2.00 ਵਜੇ ਅੱਗ ਜਲਾਈ ਜਾਵੇਗੀ ਤੇ ਯੱਗ ਸ਼ੁਰੂ ਹੋਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਅਨਿਲ ਸੰਘਾਨੀਆ, ਗੀਤਾ, ਹੇਮੰਤ, ਸਨੇਹ ਅਤੇ ਸਤਿਆ ਪ੍ਰਕਾਸ਼ ਸੰਘਾਨੀਆ ਲੁਧਿਆਣਾ ਵਾਲਿਆਂ ਨੇ ਮੁੱਖ ਯਜਮਾਨ  ਦੇ ਤੌਰ ਤੇ ਪੂਜਾ ਅਰਚਨਾ ਕੀਤੀ। 

ਇਸ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸਮਾਜ ਸੇਵੀ ਸੰਜੀਵ ਅਰੋੜਾ, ਵਿਜੈ ਅਰੋੜਾ, ਐਨ.ਕੇ.ਗੁਪਤਾ, ਜਗਦੀਸ਼ ਅਗਰਵਾਲ, ਵਿਨੋਦ ਵਿਸਾਨ, ਰਾਜੇਸ਼ ਬਾਂਸਲ, ਰਜਿੰਦਰ ਮੋਦਗਿਲ, ਦਵਿੰਦਰ ਵਾਲੀਆ ਗੁਰੂ ਜੀ, ਨੀਲ ਸ਼ਰਮਾ, ਰਾਜੀਵ ਸ਼ਰਮਾ, ਗੋਪੀ ਸ਼ਰਮਾ, ਪੰਡਿਤ ਉਂਕਾਰ ਨਾਥ ਸ਼ਰਮਾ, ਸੁਭਾਸ਼ ਅਗਰਵਾਲ, ਰਮੇਸ਼ ਗੰਭੀਰ, ਪੰ:ਰਮੇਸ਼, ਅਸ਼ੋਕ ਕੁਮਾਰ ਠਾਕੁਰ, ਰਾਮ ਕ੍ਰਿਸ਼ਨ ਦੇਵ, ਵਿਸ਼ਾਲ ਵਾਲੀਆ, ਵਿਕਾਸ ਸਿੰਗਲਾ, ਸ਼ੋਭਨ ਸਿੰਘ, ਬ੍ਰਿਜ ਬਿਹਾਰੀ ਸਹਿਤ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀਆਂ ਨੇ ਸ਼ੋਭਾ ਯਾਤਰਾ ਵਿੱਚ ਭਾਗ ਲਿਆ।   

LEAVE A REPLY

Please enter your comment!
Please enter your name here