ਵੱਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀ: ਮੁੱਖ ਖੇਤੀਬਾੜੀ ਅਫਸਰ

ਫਾਜਿਲਕਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ ਸਰਵਣ ਸਿੰਘ ਦੀ ਰਹਿਨੁਮਾਹੀ ਹੇਠ ਖੇਤੀਬਾੜੀ ਵਿਭਾਗ ਵਲੋ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਾਏ ਜਾ ਰਹੇ ਹਨ।

Advertisements

ਡਾ. ਸਰਬਣ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮੇਂ ਚੱਲ ਰਿਹਾ ਜਿਆਦਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ ਹੈ ਅਤੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵੱਧ ਤਾਪਮਾਨ ਦੇ ਮਾੜੇ ਅਸਰ ਨੂੰ ਘੱਟ ਕਰਨ ਵਾਸਤੇ ਕਣਕ ਨੂੰ ਹਲਕਾ ਪਾਣੀ ਜਰੂਰ ਲਗਾਓ ਅਤੇ ਲੋੜ ਪੈਣ ਤੇ ਪੀ.ਏ.ਯੂ ਵੱਲੋਂ ਸਿਫਾਰਸ ਪੋਟਾਸੀਅਮ ਨਾਈਟਰੇਟ 2 ਫੀਸਦੀ ਦੀਆਂ ਦੋ ਸਪਰੇ ਕੀਤੀਆ ਜਾ ਸਕਦੀਆਂ ਹਨ। ਪਹਿਲੀ ਸਪਰੇ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇ ਕਰੋ।ਇਸ ਲਈ 4 ਕਿਲੋ ਪੋਟਾਸੀਅਮ ਨਾਈਅਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਵਰਤੋ।

ਉਨ੍ਹਾਂ ਕਿਹਾ ਕਿ ਵਧ ਰਿਹਾ ਤਾਪਮਾਨ ਕਣਕ ਵਿੱਚ ਪੀਲੀ ਕੁੰਗੀ ਦੇ ਵਾਧੇ ਲਈ ਵੀ ਅਨੁਕੂਲ ਹੈ। ਇਸ ਲਈ ਫਸਲ ਦਾ ਸਮੇ-ਸਮੇ ਤੇ ਨਿਰੀਖਣ ਜਰੂਰ ਕਰਦੇ ਰਹੋ ਅਤੇ ਸਰਵੇਖਣ ਦੌਰਾਨ ਬਿਮਾਰੀ ਨਜਰ ਆਉਣ ਤੇ ਕੈਵੀਅਟ ਜਾਂ ਅਮਿਪੈਕਟ ਐਕਸਟਰਾ ਜਾ ਉਪੇਰਾ ਜਾ ਕਸਟੋਡੀਆ ਜਾਂ ਟਿਲਟ ਜਾਂ ਸਾਈਨ ਜਾ ਬੰਪਰ ਦੇ 0.1 ਫੀਸਦੀ ਜਾ ਨਟੀਵੋ 0.06 ਫੀਸਦੀ ਦੇ ਘੋਲ ਦਾ ਛਿੜਕਾਅ ਕਰੋ। 

LEAVE A REPLY

Please enter your comment!
Please enter your name here