ਸਿਵਲ ਹਸਪਤਾਲ ਟਾਂਡਾ ਵਿੱਖੇ ਨੇਤਰਦਾਨ ਯਾਗਰੁਕਤਾ ਕੈਂਪ ਲਗਾਇਆ ਗਿਆ

ਟਾਂਡਾ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਾਂਝੇ ਯਤਨ ਸਦਕਾ ਐਸ ਐਮ ਓ ਡਾ ਕਰਨ ਕੁਮਾਰ ਸੈਣੀ ਤੇ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਟਾਂਡਾ ਵਿੱਖੇ ਨੇਤਰਦਾਨ ਸਬੰਧੀ ਇਕ ਯਾਗਰੁਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਕਰਨ ਕੁਮਾਰ ਨੇ ਦੱਸਿਆ ਕਿ ਨੇਤਰਦਾਨ ਕਰਨਾ ਇਕ ਬਹੁਤ ਹੀ ਮਹਾਨ ਕੰਮ ਹੈ, ਜੋ ਹਰੇਕ ਇਨਸਾਨ ਨੂੰ ਇਨਸਾਨੀਅਤ ਦੇ ਨਾ ਤੇ ਹਰੇਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ।

Advertisements

ਉਨ੍ਹਾ ਆਖਿਆ ਕਿਉਂਕਿ ਮਰਨ ਉਪਰੰਤ ਇਕ ਵਿਅਕਤੀ ਵੱਲੋ ਦਾਨ ਕੀਤੀਆ ਗਈਆ ਅੱਖਾ ਦੋ ਨੇਤਰਹੀਣ ਵਿਅਕਤੀਆ ਦੀ ਜਿੰਦਗੀ ਸਵਾਰ ਸਕਦੀਆ ਹਨ। ੳਹਨਾ ਦੱਸਿਆ ਕਿ ਮਰਨ ਉਪਰੰਤ ਪਰਿਵਾਰ ਵੱਲੋ ਨਜਦੀਕ ਦੇ ਆਈ ਬੈਂਕ ਨਾਲ ਸੰਪਰਕ ਕੀਤਾ ਜਾਵੇ ਤਾ ਜੌ ਮ੍ਰਿਤਕ ਦੀਆ ਅੱਖਾ ਚਾਰ ਤੋ ਛੇ ਘੰਟਿਆ ਅੰਦਰ ਕੱਢ ਕੇ ਮੈਡੀਕਲ ਕਾਲਜਾ ਨੂੰ ਭੇਜੀਆ ਜਾ ਸਕਣ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਤੇ ਸਿਵਲ ਸਰਜਨ ਹੁਸ਼ਿਆਰਪੁਰ ਤੇ ਸਮੂਹ ਟੀਮ ਵਲੋ ਇਸ ਮੁਹਿੰਮ ਨਾਲ ਵੱਧ ਤੋ ਵੱਧ ਜੁੜਨ ਦੀ ਲੋਕਾਂ ਨੂੰ ਅਪੀਲ ਕੀਤੀ।ਇਸ ਦੌਰਾਨ ਡਾ. ਕਰਨ ਕੁਮਾਰ ਸੈਣੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਟਾਂਡਾ ਅੰਦਰ ਕਾਰਨੀਆ ਬਲਾਈਂਡ ਨੈਸ ਦਾ ਸਰਵੇ ਮੁਕੰਮਲ ਕਰ ਲਿਆ ਗਿਆ ਹੈ। ਇਸਤੋ ਇਲਾਵਾ ਬਲਾਕ ਵਿਚ 40 ਸਾਲ ਤੋ ਉਪਰ ਦੇ ਹਰ ਵਿਅਕਤੀ ਦਾ ਮੋਤੀਆ ਵਿੰਦ ਦਾ ਸਰਵੇ ਚੱਲ ਰਿਹਾ ਹੈ, ਜੋ ਕਿ ਮੁਕੰਮਲ ਹੋਣ ਤੋ ਬਾਅਦ ਮਿਲੇ ਮਰੀਜ਼ਾ ਦਾ ਸਿਹਤ ਵਿਭਾਗ ਵੱਲੋ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋ ਇਲਾਵਾ ਡਾ ਸ਼ਗੁਨ, ਡਾ. ਕਰਤਾਰ ਸਿੰਘ ਅਪਥਾਲਮਿਕ ਅਫਸਰ ਜਸਵਿੰਦਰ ਕੁਮਾਰ, ਅਵਤਾਰ ਸਿੰਘ ਬੀਈਈ, ਗੁਰਜੀਤ ਸਿੰਘ ਐਚ ਆਈ, ਸਵਿੰਦਰ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਅਕਾਉਂਟੈਂਟ ਤਲਵਿੰਦਰ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here