ਡਿਪਟੀ ਕਮਿਸ਼ਨਰ ਵੱਲੋਂ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਲਿਆ ਗਿਆ ਜਾਇਜ਼ਾ

ਫਾਜਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਸੇਨੂੰ ਦੁੱਗਲ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਬਾਲ ਭਲਾਈ ਕਮੇਟੀ ਨੂੰ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨ ਲਈ ਕਿਹਾ ਗਿਆ। ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਕਿਹਾ ਕਿ ਬਾਲ ਭਿਖਿਆ, ਬਾਲ ਮਜ਼ਦੂਰੀ ਦੀ ਚੈਕਿੰਗ ਕਰਕੇ ਵੈਰੀਫਾਈ ਕਰਕੇ ਹਰ ਸਕੀਮ ਦਾ ਲ਼ਾਭ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਬਾਲ ਭਿਖਿਆ ਵਿੱਚ ਬੱਚੇ ਵਾਰ-ਵਾਰ ਆਊਂਦੇ ਹਨ ਤਾਂ ਬੱਚਿਆਂ ਦੀ ਕਾਊਂਸਲਿੰਗ ਕਰਕੇ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਉਹਨਾਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਕੇ ਸਮਝਾਇਆ ਜਾਵੇ ਕਿ ਭੀਖ ਮੰਗਣਾ ਜਾਂ ਮੰਗਵਾਉਣਾ ਕਾਨੂੰਨੀ ਜੁਰਮ ਹੈ। ਭੀਖ ਮੰਗਵਾਉਣ ਵਾਲੇ ਨੂੰ ਐਕਟ 2015 ਦੇ ਦੌਰਾਨ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਕਿਸੇ ਨੂੰ ਕੋਈ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ 1098 ਤੇ ਸੰਪਰਕ ਕੀਤਾ ਜਾਵੇ, ਇਹ ਨੰਬਰ 24 ਘੰਟੇ ਚਲਦਾ ਹੈ।

Advertisements

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਯੂਨਿਟ ਵੱਲੋਂ ਸਿੰਗਲ ਪੇਰੈਂਟਸ ਅਤੇ ਅਨਾਥ ਬੱਚਿਆਂ ਨੂੰ ਸਪੋਂਸਰਸ਼ਿਪ 4000/- ਰੁਪਏ ਪ੍ਰਤੀ ਮਹੀਨਾ ਬੱਚਿਆਂ ਦੀ ਪੜ੍ਹਾਈ ਲਿਖਾਈ ਵਾਸਤੇ ਦਿੱਤਾ ਜਾਂਦਾ ਹੈ। ਜੇਕਰ ਅਜਿਹਾ ਕੋਈ ਕੇਸ ਕਿਸੇ ਦੀ ਨਜ਼ਰ ਵਿੱਚ ਆਉਂਦਾ ਹੈ ਤਾਂ ਉਹ ਦਫਤਰ ਡਿਪਟੀ ਕਮਿਸ਼ਨਰ, ਏ-ਬਲਾਕ, ਤੀਸਰੀ ਮੰਜ਼ਿਲ, ਕਮਰਾ ਨੰ. 405 ਵਿੱਚ ਫਾਰਮ ਭਰ ਸਕਦਾ ਹੈ। ਮੀਟਿੰਗ ਵਿੱਚ ਹਾਜ਼ਰ ਮੈਂਬਰ ਨਵੀਨ ਜਸੂਜਾ, ਚੇਅਰਪਰਸਨ ਅਤੇ ਮੈਂਬਰ ਸੁਖਦੇਵ ਸਿੰਘ, ਕਮਲਜੀਤ ਕੌਰ, ਸਿਮਰਨਜੀਤ ਕੌਰ।

LEAVE A REPLY

Please enter your comment!
Please enter your name here