ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦੇ ਪਤੀ ਨੇ ਕੀਤਾ ਕੈਨੇਡਾ ਵਿੱਚ ਪਤਨੀ ਦਾ ਕਤਲ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦਾ ਇੱਕ ਨੌਜਵਾਨ ਜੋ ਕਿ ਕੈਨੇਡਾ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਨੌਜਵਾਨ ਦੀ ਪਹਿਚਾਣ ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਧਾਲੀਵਾਲ ਕਪੂਰਥਲਾ ਪਤਨੀ ਕੁਲਵੰਤ ਕੌਰ ਉਮਰ 46 ਸਾਲਾਂ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 4 ਸਾਲ ਪਹਿਲਾ ਉਹ ਆਪਣੀ ਪਤਨੀ ਅਤੇ ਲੜਕੇ ਨੂੰ ਲੈ ਕੇ ਕੈਨੇਡਾ ਵਿੱਚ ਸੈਟਲ ਹੋ ਗਿਆ ਸੀ ਕੈਨੇਡਾ ਵਿੱਚ ਬਲਵੀਰ ਅਤੇ ਉਸਦੀ ਪਤਨੀ ਕੁਲਵੰਤ ਵਿੱਚ ਲੜਾਈ ਦਾ ਮਾਹੌਲ ਰਹਿੰਦਾ ਸੀ।

Advertisements

ਕੁਲਵੰਤ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੀਤੇ ਦਿਨੀ ਕੈਨੇਡਾ ਪੁਲਿਸ ਦਾ ਫ਼ੋਨ ਆਇਆ ਕਿ ਉਹਨਾਂ ਦੀ ਲੜਕੀ ਦਾ ਕਤਲ ਉਸਦੇ ਪਤੀ ਬਲਵੀਰ ਨੇ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਉਹਨਾਂ ਦੀ ਲੜਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੁਲਵੰਤ ਕੌਰ ਦੀ ਦੇਹ ਸੌਪੀ ਜਾਵੇ ਅਤੇ ਉਸਦੇ ਲੜਕੇ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਤਾਂਕਿ ਉਹ ਉਸਦੀ ਪਰਵਰਿਸ਼ ਕਰ ਸਕਣ।

LEAVE A REPLY

Please enter your comment!
Please enter your name here