ਡਿਪਟੀ ਕਮਿਸ਼ਨਰ ਨੇ ਵਾਣੀ ਸਕੂਲ ਵਿਖੇ ਲੱਗੇ ਸੋਲਰ ਪਲਾਟ ਦਾ ਕੀਤਾ ਉਦਘਾਟਨ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਰਬਨ ਅਸਟੇਟ ‘ਚ ਸਥਿਤ ਵਾਣੀ ਸਕੂਲ ਵਿਖੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਵੇਂ ਲੱਗੇ ਸੋਲਰ ਪਲਾਟ ਦਾ ਉਦਘਾਟਨ ਕੀਤਾ ਅਤੇ ਸਕੂਲ ‘ਚ ਬਣਨ ਵਾਲੇ ਨਵੇਂ ਚਾਰ ਬਾਥਰੂਮਾਂ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਅਲਟਰਾਟੈਕ ਸੀਮਿੰਟ ਕੰਪਨੀ ਦੇ ਐਚ.ਆਰ. ਨਰਿੰਦਰ ਸ਼ਰਮਾ ਤੇ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਕੌਰ ਵੀ ਮੌਜੂਦ ਸਨ।

Advertisements

ਅਲਟਰਾਟੈਕ ਸੀਮਿੰਟ ਵੱਲੋਂ ਆਪਣੇ ਸੀ.ਐਸ.ਆਰ. ਫੰਡ ਰਾਹੀਂ ਲਗਵਾਏ 5 ਕਿਲੋਂ ਵਾਟ ਦੇ ਸੋਲਰ ਸਿਸਟਮ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਡੇ ਵਪਾਰਕ ਅਦਾਰਿਆਂ ਵੱਲੋਂ ਸੀ.ਐਸ.ਆਰ. ਫੰਡ ਰਾਹੀਂ ਵਿੱਦਿਅਕ ਸੰਸਥਾਵਾਂ ਦੀ ਕੀਤੀ ਜਾਂਦੀ ਸਹਾਇਤਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਲਟਰਾਟੈਕ ਸੀਮਿੰਟ ਵੱਲੋਂ ਵਾਣੀ ਸਕੂਲ ‘ਚ ਚਾਰ ਬਾਥਰੂਮ ਬਣਾਉਣ ਲਈ ਵੀ ਸਹਾਇਤਾ ਕੀਤੀ ਗਈ ਹੈ ਜਿਸ ਤਹਿਤ ਅੱਜ ਬਾਥਰੂਮ ਬਣਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜੋ ਜਲਦੀ ਹੀ ਤਿਆਰ ਕਰਕੇ ਬੱਚਿਆਂ ਨੂੰ ਸਮਰਪਿਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਸਕੂਲ ਤੇ ਸਮਾਜ ‘ਚ ਹਰੇਕ ਸਹੂਲਤ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰਨਾਂ ਵਪਾਰਕ ਅਦਾਰਿਆਂ ਨੂੰ ਵੀ ਆਪਣੇ ਸੀ.ਆਰ.ਐਸ. ਫ਼ੰਡ ਦੀ ਵਰਤੋਂ ਸਮਾਜ ਭਲਾਈ  ਦੇ ਕੰਮਾਂ ‘ਚ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਕੌਰ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਅਲਟਾਰਟੈਕ ਸੀਮਿੰਟ ਕੰਪਨੀ ਦੇ ਐਚ.ਆਰ. ਨਰਿੰਦਰ ਸ਼ਰਮਾ ਦਾ ਸਕੂਲ ਪੁੱਜਣ ‘ਤੇ ਸਵਾਗਤ ਕੀਤਾ ਅਤੇ ਸਕੂਲ ‘ਚ ਲਗਵਾਏ ਗਏ ਸੋਲਰ ਪਲਾਟ ਤੇ ਨਵੇਂ ਬਣਨ ਵਾਲੇ ਬਾਥਰੂਮਾਂ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here