ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਮਸ਼ੀਨਰੀ ਲਈ ਡ੍ਰਾਅ ਕੱਢੇ ਗਏ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨਾਂ ਤੇ ਸਬਸਿਡੀ ਦੇਣ ਦੀ ਸਕੀਮ ਤਹਿਤ ਪ੍ਰਾਪਤ ਅਰਜੀਆਂ ਵਿਚੋਂ ਲਾਭਪਾਤਰੀ ਕਿਸਾਨਾਂ ਦੀ ਚੋਣ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਡ੍ਰਾਅ ਕੱਢੇ ਗਏ। ਇਹ ਪ੍ਰਕ੍ਰਿਆ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਹਾਜਰੀ ਵਿਚ ਪੂਰੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਡ੍ਰਾਅ ਨਿਕਲਣ ਵਾਲੇ ਕਿਸਾਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਕਿਸਾਨ ਇੰਨ੍ਹਾਂ ਖੇਤੀ ਮਸ਼ੀਨਾ ਦੀ ਵਰਤੋਂ ਨਾਲ ਆਪਣੀ ਖੇਤੀ ਵਿਚ ਹੋਰ ਸੁਧਾਰ ਕਰਨ ਅਤੇ ਸੂਬੇ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ।

Advertisements

ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਦੱਸਿਆ ਕਿ 40 ਫੀਸਦੀ ਸਬਸਿਡੀ ਲਈ 172 ਕਿਸਾਨਾਂ ਨੇ 242 ਮਸ਼ੀਨਾਂ ਦੀ ਖਰੀਦ ਲਈ ਅਰਜੀਆਂ ਦਿੱਤੀਆਂ ਸਨ ਜਿੰਨ੍ਹਾਂ ਵਿਚੋਂ ਡ੍ਰਾਅ ਰਾਹੀਂ ਸਬਸਿਡੀ ਲਈ 165 ਕਿਸਾਨਾਂ ਦੀ ਚੋਣ ਕੀਤੀ ਗਈ। ਇਸੇ ਤਰਾਂ 50 ਫੀਸਦੀ ਸਬਸਿਡੀ ਲਈ 721 ਯੋਗ ਕਿਸਾਨਾਂ ਨੇ 1021 ਮਸ਼ੀਨਾਂ ਦੀ ਖਰੀਦ ਲਈ ਅਰਜੀ ਦਿੱਤੀ ਸੀ ਪਰ ਇੰਨ੍ਹਾਂ ਵਿਚ ਡ੍ਰਾਅ ਰਾਹੀਂ 497 ਕਿਸਾਨਾਂ ਦੀ ਚੋਣ ਹੋਈ ਹੈ। ਖੇਤੀਬਾੜੀ ਇੰਜਨੀਅਰ ਕਮਲ ਗੋਇਲ ਨੇ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਦੇ ਡ੍ਰਾਅ ਨਿਕਲੇ ਹਨ ਉਨ੍ਹਾਂ ਨੂੰ ਪੋਰਟਲ ਤੇ ਅਪਡੇਟ ਕਰ ਦਿੱਤਾ ਗਿਆ ਹੈ ਅਤੇ ਉਹ 15 ਦਿਨਾਂ ਵਿਚ ਮਸ਼ੀਨ ਦੀ ਖਰੀਦ ਕਰਨ। ਉਨ੍ਹਾਂ ਨੇ ਕਿਹਾ ਕਿ ਇਕ ਕਿਸਾਨ ਜਿਸਨੇ ਚਾਹੇ ਇਕ ਤੋਂ ਵੱਧ ਮਸ਼ੀਨਾਂ ਲਈ ਅਪਲਾਈ ਕੀਤਾ ਹੋਵੇ ਉਸਨੇ ਸਿਰਫ ਇਕ ਮਸ਼ੀਨ ਲਈ ਹੀ ਸਬਸਿਡੀ ਮਿਲੇਗੀ। ਇਹ ਸਬਸਿਡੀ ਸਮੈਮ 2022—23 ਸਕੀਮ ਤਹਿਤ ਦਿੱਤੀ ਜਾ ਰਹੀ ਹੈ। ਇਸ ਤਹਿਤ ਮੈਨੁਅਲ/ਬੈਟਰੀ ਨੈਪਸੇਕ ਸਪਰੇਅਰ, ਪਾਵਰਡ ਨੈਪਸੈਕ ਸਪ੍ਰੇਅਰ, ਟ੍ਰੈਕਟਰ ਚਾਲਤ ਸਪ੍ਰੇਅਰ, ਫਾਰਜ ਬੇਲਰ, ਮਲਟੀਪਲ ਪਲਾਂਟਰ ਆਦਿ ਮਸ਼ੀਨਾਂ ਲਈ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਨੇ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਵਿਭਾਗ ਦੇ ਪੋਰਟਲ ਤੇ ਆਪਣਾ ਯੁਜਰ ਅਕਾਉਂਟ ਚੈਕ ਕਰਨ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here