ਪੇਸ਼ੇਵਾਰ ਫੋਟੋਗ੍ਰਾਫ਼ੀ ‘ਚ ਜੇਪੀ ਸਿੰਘ ਤੇ ਸ਼ੌਕ ਵਜੋਂ ਫੋਟੋਗ੍ਰਾਫ਼ੀ ਦੀ ਸ਼੍ਰੇਣੀ ‘ਚ ਤਰਨਬੀਰ ਨੇ ਪਹਿਲਾ ਸਥਾਨ ਕੀਤਾ ਹਾਸਲ

ਪਟਿਆਲਾ (ਦ ਸਟੈਲਰ ਨਿਊਜ਼): ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਪਟਿਆਲਾ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਆਨਲਾਇਨ ‘ਪਟਿਆਲਾ ਹੈਰੀਟੇਜ ਫੋਟੋਗ੍ਰਾਫ਼ੀ ਮੁਕਾਲਬੇ 2023’ ਦੇ ਨਤੀਜਿਆਂ ਦਾ ਐਲਾਨ ਅੱਜ ਕਿਲਾ ਮੁਬਾਰਕ ਵਿਖੇ ਲੱਗੇ ਪਟਿਆਲਾ ਹੈਰੀਟੇਜ ਮੇਲੇ ਦੌਰਾਨ ਕੀਤਾ ਗਿਆ। ਪਟਿਆਲਾ ਵਿਰਾਸਤੀ ਉਤਸਵ ਦੇ ਹਿੱਸੇ ਵਜੋਂ ਕਰਵਾਏ ਗਏ ਇਸ ਮੁਕਾਬਲੇ ‘ਚ ਦੋ ਸ਼੍ਰੇਣੀਆਂ ਅੰਦਰ ਐਂਟਰੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ‘ਚ ਪੇਸ਼ੇਵਾਰ ਫੋਟੋਗ੍ਰਾਫ਼ਰ ਅਤੇ ਸ਼ੌਕ ਵਜੋਂ ਫੋਟੋਗ੍ਰਾਫ਼ੀ ਕਰਦੇ ਲੋਕਾਂ ਲਈ ਵੱਖ ਵੱਖ ਤੌਰ ‘ਤੇ ਐਂਟਰੀਆਂ ਮੰਗੀਆਂ ਗਈਆਂ ਸਨ।

Advertisements

ਪਟਿਆਲਾ ਹੈਰੀਟੇਜ਼ ਫੋਟੋਗ੍ਰਾਫ਼ੀ ਮੁਕਾਬਲੇ ਦੇ ਨਤੀਜੇ ਐਲਾਨੇ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜੇਤੂਆਂ ਨੂੰ ਕੀਤਾ ਸਨਮਾਨਤ

ਫੋਟੋਆਂ ਨੂੰ ਵਾਚਣ ਵਾਲੇ ਜੱਜਾਂ ਦੇ ਪੈਨਲ ਵੱਲੋਂ ਪੇਸ਼ੇਵਾਰ ਫੋਟੋਗ੍ਰਾਫੀ ਦੀ ਸ਼੍ਰੇਣੀ ‘ਚ ਜੇ.ਪੀ. ਸਿੰਘ ਨੂੰ ਪਹਿਲਾ ਸਥਾਨ, ਅਭਿਸ਼ੇਕ ਸ਼ਿੰਦੇ ਨੂੰ ਦੂਜਾ ਸਥਾਨ ਅਤੇ ਜਗਦੀਸ਼ ਸਿੰਘ ਵੱਲੋਂ ਖਿੱਚੀ ਗਈ ਫੋਟੋ ਨੂੰ ਤੀਸਰਾ ਸਥਾਨ ਦਿੱਤਾ ਹੈ। ਇਸੇ ਤਰ੍ਹਾਂ ਸ਼ੌਕ ਵਜੋਂ ਫੋਟੋਗ੍ਰਾਫ਼ੀ ਕਰਨ ਵਾਲਿਆਂ ਦੀ ਸ਼੍ਰੇਣੀ ‘ਚ ਤਰਨਬੀਰ ਸਿੰਘ ਦੀ ਫ਼ੋਟੋ ਨੂੰ ਪਹਿਲਾ, ਹਰਦੀਪ ਸਿੰਘ ਅਹੂਜਾ ਦੀ ਫੋਟੋ ਨੂੰ ਦੂਜਾ ਅਤੇ ਅਮਿਤ ਸਿੰਗਲਾ ਦੀ ਫੋਟੋ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਇਨ੍ਹਾਂ ਦੋਵੇਂ ਸ਼੍ਰੇਣੀਆਂ ਦੇ ਜੇਤੂ ਨੂੰ ਨਗ਼ਦ ਇਨਾਮ ਨਾਲ ਅੱਜ ਕਿਲਾ ਮੁਬਾਰਕ ਵਿਖੇ ਚੱਲ ਰਹੇ ਪਟਿਆਲਾ ਵਿਰਾਸਤੀ ਉਤਸਵ ਦੇ ਦੂਜੇ ਦਿਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਨਮਾਨਤ ਕੀਤਾ।

ਵਿਰਾਸਤ ਨੂੰ ਦਰਸਾਉਂਦੀਆਂ ਫੋਟੋਆਂ ਵਿਰਾਸਤ ਨੂੰ ਸੰਜੋਕੇ ਰੱਖਣ ਦਾ ਚੰਗਾ ਉਪਰਾਲਾ: ਸਾਕਸ਼ੀ ਸਾਹਨੀ

ਇਸ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਫੋਟੋਗ੍ਰਾਫ਼ਰਾਂ, ਜਿਨ੍ਹਾਂ ‘ਚ ਪੇਸ਼ੇਵਾਰ ਫੋਟੋਗ੍ਰਾਫਰ ਅਤੇ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਆਪਣੇ ਸ਼ੌਕ ਵਜੋਂ ਫੋਟੋਗ੍ਰਾਫ਼ੀ ਕਰਦੇ ਹਨ, ਨੇ ਵਿਰਾਸਤ ਨਾਲ ਜੁੜੀਆਂ ਫੋਟੋਆਂ ਖਿੱਚ ਕੇ ਆਪਣੀ ਵਿਰਾਸਤ ਨੂੰ ਸੰਜੋਕੇ ਰੱਖਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।

ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ ਨੇ ਦੱਸਿਆ ਕਿ 26 ਦਸੰਬਰ ਤੋਂ 26 ਫਰਵਰੀ 2023 ਤੱਕ ਚੱਲੇ ਇਸ ਆਨ ਲਾਈਨ ਫੋਟੋਗ੍ਰਾਫੀ ਮੁਕਾਬਲੇ ‘ਚ ਵੱਡੀ ਗਿਣਤੀ ਉਮੀਦਵਾਰਾਂ ਨੇ ਹਿੱਸਾ ਲਿਆਂ ਤੇ ਪਟਿਆਲਾ ਦੀ ਵਿਰਾਸਤ ਨੂੰ ਆਪਣੇ ਕੈਮਰੇ ‘ਚ ਕੈਦ ਕਰਕੇ ਮੁਕਾਬਲੇ ਲਈ ਫੋਟੋਆਂ ਨੂੰ ਭੇਜਿਆਂ ਤੇ ਉਨ੍ਹਾਂ ‘ਚੋ ਸਰਵੋਤਮ ਫੋਟੋਆਂ ਦੀ ਚੋਣ ਪਹਿਲੇ, ਦੂਜੇ ਤੇ ਤੀਸਰੇ ਸਥਾਨ ਲਈ ਕੀਤੀ ਗਈ ਹੈ।

ਇਸ ਮੌਕੇ ਐਸ.ਡੀ.ਐਮ. ਪਟਿਆਲਾ ਇਸਮਿਤ ਵਿਜੈ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਪੀ. ਚੰਦ, ਰਾਕੇਸ਼, ਅਨਮੋਲਜੀਤ ਸਿੰਘ, ਰਾਕੇਸ਼ ਗੋਇਲ, ਡਾ. ਨਿਧੀ ਸ਼ਰਮਾ, ਡਾ. ਅਭਿਨੰਦਨ ਬੱਸੀ, ਹਰਦੀਪ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਹਾਸਲ ਸਨ।

LEAVE A REPLY

Please enter your comment!
Please enter your name here