ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 9 ਅਤੇ 12 ਮਾਰਚ ਨੂੰ ਸ਼ਿਫਾ ਛੁਟਕਾਰਾ ਤੇ ਮੁਕਤੀ ਸਭਾ ਦਾ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਮਿਤੀ 9 ਮਾਰਚ ਦਿਨ ਵੀਰਵਾਰ ਅਤੇ 12 ਮਾਰਚ ਦਿਨ ਐਤਵਾਰ ਨੂੰ ਸ਼ਿਫਾ ਛੁਟਕਾਰਾ ਤੇ ਮੁਕਤੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ ਨੇ ਦੱਸਿਆ ਕਿ ਨਿਹਚਾ ਅਤੇ ਵਿਸ਼ਵਾਸ ਨਾਲ ਆਉਣ ਵਾਲੇ ਸਭ ਦੁਖੀਆਂ,ਬਿਮਾਰਾਂ,ਲਾਚਾਰਾਂ ਤੇ ਅਸ਼ੁੱਧ ਆਤਮਾ ਤੋਂ ਤੰਗ ਪਰੇਸ਼ਾਨ ਤੇ ਨਸ਼ਿਆਂ ਦੇ ਬੰਧਨ ਚ ਫਸੇ ਲੋਕਾਂ ਲਈ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਥਨਾਵਾਂ ਕੀਤੀ ਜਾਣਗੀਆਂ ਮਿਤੀ 9 ਮਾਰਚ ਦਿਨ ਵੀਰਵਾਰ ਅਤੇ ਮਿਤੀ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵੱਜੇ ਤੱਕ ਇਹ ਪ੍ਰਾਥਨਾਵਾਂ ਹੋਣਗੀਆਂ ਪਾਸਟਰ ਦਿਓਲ ਖੋਜੇਵਾਲਾ ਨੇ ਸਮੂਹ ਮਨੁੱਖਤਾ ਨੂੰ ਅਪੀਲ ਕੀਤੀ ਕਿ ਪ੍ਰਭੂ ਦੇ ਭਵਨ ਵਿੱਚ ਇੱਕ ਵਾਰ ਹਾਜ਼ਿਰੀ ਲਗਵਾਉਣ ਜ਼ਰੂਰ ਆਓ ਉਸਤੋਂ ਬਾਦ ਹੀ ਤਹਾਨੂੰ ਮਹਿਸੂਸ ਹੋਵੇਗਾ

Advertisements

ਤੁਹਾਡੇ ਬੰਦ ਰਸਤੇ ਆਪਣੇ ਆਪ ਖੁੱਲ ਰਹੇ ਹਨ ਹਨੇਰੇ ਨਾਲ ਭਰੀ ਜ਼ਿੰਦਗੀ ਚ ਚਾਨਣ ਦੀ ਲਿਸ਼ਕੋਰ ਦਿਖੇਗੀ ਜ਼ਿੰਦਗੀ ਵਿੱਚ ਆਪਣੇ ਆਪ ਪਿਛਲੇ ਕਈ ਵਰ੍ਹਿਆਂ ਤੋਂ ਭਰੀਆਂ ਉਲਝਣਾਂ ਸੁਲਝਣ ਲੱਗ ਜਾਣਗੀਆਂ ਫਿਰ ਤੁਹਾਡਾ ਆਪਣੇ ਆਪ ਹੀ ਪ੍ਰਮੇਸ਼ਵਰ ਤੇ ਵਿਸ਼ਵਾਸ ਬਣ ਜਾਏਗਾ ਫਿਰ ਤੁਹਾਨੂੰ ਕਹਿਣ ਦੀ ਜਰੂਰਤ ਨਹੀਂ ਹੋਵੇਗੀ ਕਿ ਪ੍ਰਮੇਸ਼ਵਰ ਦੇ ਭਵਨ ਚ ਹਾਜ਼ਿਰੀ ਲਗਵਾਉ ਸਗੋਂ ਤੁਸੀਂ ਹੋਰ ਲੋਕਾਂ ਦੀ ਬਾਂਹ ਫੜਕੇ ਪ੍ਰਮੇਸ਼ਵਰ ਦੇ ਭਵਨ ਖੋਜੇਵਾਲਾ ਚਰਚ ਚ ਲੈਕੇ ਆਓਂਗੇ ਕਿ ਮੇਰੀ ਤਾਂ ਜਿੰਦਗੀ ਪਟੜੀ ਤੇ ਆ ਗਈ ਹੈ ਹੁਣ ਬਾਕੀ ਲੋਕਾਂ ਦੀ ਜ਼ਿੰਦਗੀ ਪਟੜੀ ਤੇ ਮੈਂ ਲੈਕੇ ਆਂਵਾਂ ਇਸ ਲਈ ਪ੍ਰਮੇਸ਼ਵਰ ਦੇ ਭਵਨ ਚ ਹੁੰਮ ਹੁਮਾ ਕੇ ਪੁੱਜੋ

LEAVE A REPLY

Please enter your comment!
Please enter your name here