
ਗੁਰਦਾਸਪੁਰ, (ਦ ਸਟੈਲਰ ਨਿਊਜ਼): ਰਾਜ ਅੰਦਰ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਬ ਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸਨ (ਸਮੈਮ) ਸਕੀਮ ਅਧੀਨ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-2 ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾ ਰਾਹੀ ਹੈ। ਇਸ ਸਕੀਮ ਅਧੀਨ ਵਿਭਾਗ ਦੇ ਪੋਰਟਲ ਰਾਂਹੀ ਕਿਸਾਨਾਂ ਪਾਸੋ ਆਨਲਾਈਨ ਅਰਜੀਆਂ ਦੀ ਮਿਤੀ 28.02.2023 ਤੱਕ ਮੰਗ ਕੀਤੀ ਗਈ ਸੀ। ਜਿਲ੍ਹੇ ਅੰਦਰ ਪੋਰਟਲ ਰਾਹੀ 645 ਨਿੱਜੀ ਕਿਸਾਨਾਂ ਅਤੇ 150 ਕਿਸਾਨਾਂ ਗਰੁੱਪਾਂ, ਕੋ-ਆਪ ਸੁਸਾਇਟੀ,ਐਫ.ਪੀ.ਓ ਆਦਿ ਦੀਆਂ ਅਰਜ਼ੀਆਂ ਪ੍ਰਾਪਤ ਹੋਈਆ ਸਨ। ਇਸ ਸਕੀਮ ਅਧੀਨ ਵੱਖ-ਵੱਖ ਮਸ਼ੀਨਾਂ ਜਿਵੇ ਲੇਜ਼ਰ ਲੈਵਲਰ,ਝੋਨਾ ਲਾਉਣ ਵਾਲੀਆਂ ਮਸ਼ੀਨਾਂ,ਆਲੂ ਬੀਜਣ ਅਤੇ ਪੁਟਣ ਵਾਲੀਆਂ ਮਸ਼ੀਨਾਂ,ਪਾਵਰ ਵੀਡਰ, ਸਪਰੇਅ ਪੰਪਾਂ ਆਦਿ ਹੋਰ ਬਹੁਤ ਸਾਰੀਆ ਮਸ਼ੀਨਾਂ ਤੋ ਇਲਾਵਾ ਕਿਸਾਨਾਂ ਨੂੰ ਮਸ਼ੀਨਰੀ ਨੂੰ ਧੰਦੇ ਵਜੋ ਉਪਨਾਉਣ ਲਈ 10 ਲੱਖ, 25 ਲੱਖ, 40 ਲੱਖ, 60 ਲੱਖ ਦੇ ਨਿਵੇਸ਼ ਵਲੇ ਮਸ਼ੀਨਰੀ ਸੇਵਾ ਕੇਦਰ ਸਥਾਪਿਤ ਕਰਨ ਲਈ ਮੌਕਾ ਦਿੱਤਾ ਗਿਆ ਹੈ।ਇਸ ਸਕੀਮਾਂ ਅਧੀਨ 40% ਅਤੇ 50% ਦੀ ਦਰ ਨਾਲ ਵੱਖ ਵੱਖ ਕੈਟਾਗਰੀਆਂ ਨੂੰ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਵੇਗੀ।
ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਜੀ ਦੀਆਂ ਹਦਾਇਤਾ ਅਨੁਸਾਰ ਇਹਨਾਂ ਪ੍ਰਾਪਤ ਆਰਜੀਆ ਵਿੱਚੇ ਸਫਲ ਲਾਭਪਾਤਰੀ ਦੀ ਚੋਣ ਲਈ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਡੀ) ਜਲੰਧਰ ਵਰਿੰਦਰਪਾਲ ਸਿੰਘ ਬਾਜਵਾ ਦੀ ਅਗਵਾਈ ਕੀਤੀ ਗਈ ,ਜਿਸ ਵਿੱਚ ਜਿਲ੍ਹੇ ਨੂੰ ਪ੍ਰਾਪਤ ਬਜਟ ਅਨੁਸਾਰ ਵੱਖ-ਵੱਖ ਕੈਟਾਗਰੀਆਂ ਅਤੇ ਮਸ਼ੀਨਰੀ ਸੇਵਾ ਕੇਂਦਰ ਦੀ ਕੰਪਿਉਟਰ ਰੈਡਾਮਾਈਜੇਸ਼ਨ ਰਾਹੀ ਲਾਟਰੀ ਕੱਢ ਕੇ ਚੋਣ ਕੀਤੀ ਗਈ। ਖੇਤੀਬਾੜੀ ਅਫਸਰ ਜਲੰਧਰ ਜ਼ਸਵੰਤ ਰਾਏ ਵੱਲੋ ਲਾਭਪਾਤਰੀਆਂ ਨੂੰ ਅਪੀਲ ਕੀਤੀ ਕੀ ਜਲਦੀ ਤੋ ਜਲਦੀ ਮਸ਼ੀਨਰੀ ਦੀ ਖਰੀਦ ਕਰਨ ਤਾਂ ਜੋ 31 ਮਾਰਚ ਤੋ ਪਹਿਲਾ ਸਬਸਿਡੀਆਂ ਉਹਨਾਂ ਦੇ ਖਾਤੀਆ ਵਿੱਚ ਪਾਈਆ ਜਾ ਸਕਣ। ਇਸ ਮੌਕੇ ਇੰਜ: ਨਵਦੀਪ ਸਿੰਘ ਡਾ. ਮਨਿੰਦਰ ਸਿੰਘ ਡਾ. ਸੰਜੀਵ ਕਟਾਰੀਆ, ਡਾ. ਗੁਰਵਿੰਦਰ ਸਿੰਘ, ਮੋਹਨ ਸਿੰਘ ਆਦਿ ਅਧਿਕਾਰੀ ਮੌਜਦ ਸਨ।













