ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਵਲੋਂ ਜਾ ਰਿਹਾ ਹੈ International Women’s Week ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਦਿਲਬਾਗ ਸਿੰਘ ਜੌਹਲ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਦੀ ਅਗਵਾਈ ਹੇਠ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਵਲੋਂ ਮਿਤੀ 4.03.2023 ਤੋਂ ਮਿਤੀ 11.03.2023 ਤੱਕ International Women’s Week  ਮਨਾਇਆ ਜਾ ਰਿਹਾ ਹੈ । ਜਿਸ ਦੇ ਸਬੰਧ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ,  ਹੁਸ਼ਿਆਰਪੁਰ ਜੀਆਂ ਦੇ ਸਹਿਯੋਗ ਨਾਲ ਮਿਤੀ 09.03.2023 ਅਤੇ 10.03.2023 ਨੂੰ ਕੇਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਔਰਤਾਂ ਨੂੰ ਭਾਰਤੀਆਂ ਰੈੱਡ ਕਰਾਸ ਸੁਸਾਇਟੀ , ਹੁਸ਼ਿਆਰਪੁਰ ਦੇ ਇੰਨਸਟਰਕਟਰ ਟੀਚਰ ਵਲੋਂ ਬਿਊਟੀ ਪਾਰਲਰ ਦੇ ਕੋਰਸਾਂ ਸਬੰਧੀ ਗਾਈਡੰਸ ਦਿੱਤੀ ਗਈ ਜਿਸ ਨਾਲ  ਜੇਲ੍ਹ ਅੰਦਰ ਬੰਦ ਔਰਤਾਂ ਆਪਣੀ ਰਿਹਾਈ ਤੋ ਬਾਅਦ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਲਈ ਕੰਮ ਕਰ ਸਕਣ।  ਇਸ ਮੌਕੇ ਤੇ ਕੇਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਡਿਪਟੀ ਸੁਪਰਡੈਂਟ ਅਮ੍ਰਿਤਪਾਲ ਸਿੰਘ ਅਤੇ ਡਿਪਟੀ ਸੁਪਰਡੈਂਟ ਸਤਨਾਮ ਸਿੰਘ ਤੇ ਪੈਰਾ ਲੀਗਲ ਵਲੰਟੀਅਰ ਪਵਨ ਕੁਮਾਰ ਹਾਜ਼ਿਰ ਸਨ।

Advertisements

ਉਪਰੋਕਤ ਤੋ ਇਲਾਵਾ ਨਿਮਨਹਸਤਾਖਰ ਵਲੋਂ ਬਲਾਇੰਡ ਸਕੂਲ ਬਾਹੋਵਾਲ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਬੱਚਿਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀ ਸਿਹਤ ਅਤੇ ਪੜ੍ਹਾਈ ਪੱਖੋਂ  ਜਾਂਣਕਾਰੀ ਲਈ ਗਈ।  ਇਸ ਮੋਕੇ ਤੇ ਇੰਚਾਰਜ ਅਤਰ ਸਿੰਘ ਹਾਜ਼ਿਰ ਸਨ। ਇਸ ਦੇ ਨਾਲ ਹੀ International Women’s Week  ਦੇ ਮੋਕੇ ਤੇ ਜਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ਤੇ ਦੂਰ ਦੁਰਾਡੇ ਦੇ ਵੱਖ ਵੱਖ ਪਿੰਡਾ ਵਿੱਚ ਟਰੈਵਲਰ ਵੈਨ ਰਾਹੀ ਸੈਮੀਨਾਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਡੀਸ਼ਨਲ ਸਿਵਲ ਜੱਜ ਸੀਨਿਅਰ ਡਵੀਜਨ-ਕਮ-ਚੇਅਰਮੈਨ ਸਬ ਡਵੀਜਨਲ ਲੀਗਲ ਸਰਵਿਸਸ ਕਮੇਟੀ, ਦਸੂਹਾ, ਮੁਕੇਰੀਆ ਅਤੇ ਗੜ੍ਹਸ਼ੰਕਰ ਵਿਖੇ ਮੁੱਖ ਦਫਤਰ ਐਸ.ਏ.ਐਸ ਨਗਰ ਜੀਆ ਦੇ ਹੁਕਮਾਂ ਮੁਤਾਬਿਕ ਆਪਣੇ ਪੱਧਰ ਤੇ ਉਕਤ ਮਿਤੀਆ ਅਨੁਸਾਰ ਸਪੈਸ਼ਲ International Women’s Week  ਦੇ ਮੋਕੈ ਤੇ ਸਕੂਲਾ ਅਤੇ ਕਾਲਜਾ ਦੀਆ ਵਿਦਿਆਰਥਣਾ
ਅਤੇ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ।        

LEAVE A REPLY

Please enter your comment!
Please enter your name here