ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਚੀਫ ਇੰਜੀਨੀਅਰ ਨਾਲ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਜੋਨ ਜਲੰਧਰ ਵੱਲੋਂ ਜਲੰਧਰ ਦੇ ਚੀਫ਼ ਇੰਜੀਨੀਅਰ ਤੇ ਚਾਰੋਂ ਸਰਕਲਾਂ ਦੇ ਨਿਗਰਾਨ ਇੰਜੀਨੀਅਰ ਤੇ ਕੰਪਨੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਹੋਈ। ਜਥੇਬੰਦੀ ਵੱਲੋਂ ਮੀਟਿੰਗ ਵਿਚ ਜਲੰਧਰ ਜੋਨ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ, ਜਲੰਧਰ ਸਰਕਲ ਪ੍ਰਧਾਨ ਸੋਹਣ ਸਿੰਘ,ਡਿਵੀਜ਼ਨ ਪ੍ਰਧਾਨ ਜਗਤਾਰ ਸਿੰਘ, ਫਗਵਾੜਾ ਡਿਵੀਜਨ ਪ੍ਰਧਾਨ ਦੇਵਰਾਜ, ਕੈਸ਼ੀਅਰ ਸੰਤੋਖ ਸਿੰਘ, ਕਪੂਰਥਲਾ ਸਰਕਲ ਪ੍ਰਧਾਨ ਜਗਤਾਰ ਸਿੰਘ, ਕਪੂਰਥਲਾ ਸਿਟੀ ਡਿਵੀਜਨ ਪ੍ਰਧਾਨ ਗੁਰਜੰਟ ਸਿੰਘ ਆਦਿ ਮੈਂਬਰ ਹਾਜ਼ਰ ਹੋਏ। ਜਲੰਧਰ ਜੋਨ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਅਦਾਰੇ ਚ’ ਕੰਮ ਕਰਦੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮੇ ਨਿੱਜੀਕਰਨ ਨੀਤੀ ਦੀ ਚੱਕੀ ਚ’ ਪੀਸੇ ਜਾ ਰਹੇ ਹਨ। ਸੀ.ਐੱਚ.ਬੀ ਅਤੇ ਡਬਲਿਊ ਕਾਮੇ ਸਹਾਇਕ-ਲਾਈਮੈਨਾਂ ਅਤੇ ਲਾਈਮੈਨਾਂ ਦਾ ਕੰਮ ਕਰ ਰਹੇ ਹਨ । ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਇਹ ਕਾਮੇ ਦਿਨ-ਰਾਤ ਮਿਹਨਤ ਕਰਦੇ ਹਨ। ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਚ’ ਘਰਾਂ ਦਾ ਗੁਜਾਰਾ ਬੜਾ ਮੁਸਕਿਲ ਨਾਲ ਚੱਲਦਾ ਹੈ ਅਤੇ ਸੀ.ਐੱਚ.ਬੀ ਤੇ ਡਬਲਿਊ ਉਹ ਕਾਮੇ ਹਨ ਜੋ ਬਿਜਲੀ ਸਪਲਾਈ ਨੂੰ ਬਹਾਲ ਰੱਖਦਿਆਂ-2 ਕਈ ਕਾਮੇ ਮੋਤ ਦੇ ਮੂੰਹ ਚ’ ਪੈ ਜਾਦੇ ਹਨ ਅਤੇ ਕਈ ਅਪੰਗ ਹੋ ਜਾਦੇੰ ਹਨ ਜਿਹਨਾਂ ਦੇ ਪਰਿਵਾਰ ਮਿਲਣਯੋਗ ਮੁਆਵਜੇ ਨੂੰ ਵੀ ਤਰਸਦੇ ਰਹਿੰਦੇ ਹਨ।

Advertisements

ਮੀਟਿੰਗ ਵਿੱਚ ਤਿੰਨੇ ਸਰਕਲਾਂ ਦੇ ਡੀ ਸੀ ਰੇਟਾ ਦੇ ਬਕਾਏ ਹਾਲੇ ਤੱਕ ਵੀ ਜਾਰੀ ਨਹੀਂ ਕੀਤੇ ਗਏ ਕੰਪਨੀ ਵੱਲੋਂ ਅਪ੍ਰੈਲ ਚ ਪਾਉਣ ਦਾ ਭਰੋਸਾ ਦਿੱਤਾ। ਜਲੰਧਰ ਦੇ ਚੀਫ ਇੰਜੀਨੀਅਰ ਜੀ ਨੇ ਵੀ ਭਰੋਸਾ ਦਿਵਾਇਆ ਕਿ ਕੰਪਨੀ ਅਪ੍ਰੈਲ ਵਿੱਚ ਆਉਣ ਵਾਲੀ ਤਨਖਾਹ ਦੇ ਨਾਲ ਪੁਰਾਣਾ ਬਾਕਾਇਆ ਦਾ ਭੁਗਤਾਨ ਕੰਪਨੀ ਵੱਲੋਂ ਕਰ ਦਿੱਤਾ ਜਾਵੇਗਾ। ਮੀਟਿੰਗ ਤੋਂ ਬਾਅਦ ਜਲੰਧਰ ਦੇ ਚੀਫ ਇੰਜੀਨੀਅਰ ਵੱਲੋਂ ਚਾਰੋਂ ਸਰਕਲਾਂ ਦੇ ਨਿਗਰਾਨ ਇੰਜੀਨੀਅਰਾਂ ਦੀ ਡਿਊਟੀ ਲਗਾਈ ਗਈ ਕਿ ਜਥੇਬੰਦੀ ਨਾਲ ਮੀਟਿੰਗਾਂ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਦੂਜੇ ਪਾਸੇ ਮੌਜੂਦਾ ਸਰਕਾਰ ਵੀ ਸਰਕਾਰੀ ਗਰੰਟੀ ਨੂੰ ਖਤਮ ਕਰਕੇ ਨੋਜਵਾਨਾਂ ਦਾ ਭਵਿੱਖ ਜਿੱਥੇ ਖਾਤਮਾ ਕੀਤਾ ਹੈ ਉੱਥੇ ਹੀ ਸਸਤੀ ਬਿਜਲੀ ਪੈਦਾਵਾਰੀ/ਸਰਕਾਰੀ ਰੁਜ਼ਗਾਰ ਮਿਲਣ ਦੇ ਸੋਮੇ ਵੀ ਖਤਮ ਕੀਤੇ ਜਾ ਰਹੇ ਹਨ। ਰੰਗ-ਬਰੰਗੀਆਂ ਸਰਕਾਰਾਂ ਆਈਆਂ ਹਰੇਕ ਨੇ ਹੀ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਦਾ ਕੋਝਾ ਮਜਾਕ ਉਡਾਇਆ। ਸਰਕਾਰਾਂ ਦੀਆਂ ਹੀ ਪਾਲਸੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਪਰ ਅੱਜ ਜਦੋਂ ਰੈਗੂਲਰ ਦੀ ਗੱਲ ਚੱਲਦੀ ਹੈ ਤਾਂ ਕੋਰਟਾਂ ਦਾ ਬਹਾਨਾ ਬਣਾ ਕੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ।

ਅੱਜ ਮੋਜੂਦਾ ਆਪ ਦੀ ਸਰਕਾਰ ਵੀ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗ ‘ਚ ਲੈਣ ਤੋ ਪਾਸਾ ਵੱਟਿਆ ਜਾ ਰਿਹਾ ਹੈ। ਮਿਤੀ 07-06-2022 ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਸੀ। ਜਿਸ ‘ਚ ਜਥੇਬੰਦੀ ਵਲੋਂ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ’ ਰੈਗੂਲਰ ਕਰਨ ਤੇ ਸਰਕਾਰ ਨੂੰ ਬੱਚਤ ਹੋਣ ਬਾਰੇ ਜਾਣਕਾਰੀ ਪੇਸ਼ ਕੀਤੀ । ਦੂਜਾ ਕਰੰਟ ਨਾਲ ਮੋਤ ਤੇ ਅਪੰਗ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਪੈਨਸ਼ਨ ਦੀ ਮੰਗ ਅਤੇ ਘੱਟੋ-ਘੱਟ ਗੁਜਾਰੇ-ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਕਰੋੜਾਂ ਰੁਪਏ ਦੇ ਠੇਕੇਦਾਰਾਂ ਕੰਪਨੀਆਂ ਵਲੋਂ ਕੀਤੇ ਗਏ ਬਕਾਏ ਜਾਰੀ ਕਰਨ। ਜੇ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਕੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਮਿਤੀ 5 ਅਪ੍ਰੈਲ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਫੀਲਡ ਚ’ ਮੁੱਖ ਮੰਤਰੀ ਦੇ ਪਹੁੰਚਣ ‘ਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵੇ ਕਰਨਗੇ।

LEAVE A REPLY

Please enter your comment!
Please enter your name here