ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਇਕ ਵਿਸ਼ਾਲ ਸਤਿਸੰਗ ਸਮਾਗਮ ਆਯੋਜਿਤ 

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਇਕ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ।ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਪਰਮਾਨੰਦ ਜੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਇਨਸਾਨ ਸਫਲ ਹੋਣਾ ਚਾਹੁੰਦਾ ਹੈ, ਪਰ ਸਫਲਤਾ ਕਲਪਨਾ ਵਿਚ ਰਹਿ ਕੇ ਨਹੀਂ ਮਿਲਦੀ ਬਲਕਿ ਦ੍ਰਿੜ ਇਰਾਦੇ ਅਤੇ ਲਗਨ ਨਾਲ, ਜੋ ਮਿਹਨਤ ਨਾਲ ਕੋਸ਼ਿਸ਼ ਕਰਦੇ ਹਨ, ਓਹੀ ਪ੍ਰਾਪਤ ਕਰਦੇ ਹਨ।  ਮਨੁੱਖ ਦੁਆਰਾ ਲਿਆ ਗਿਆ ਸੰਕਲਪ ਸਾਡੀ ਸੋਚ ਦੀ ਉਪਜ ਹੈ ਅਤੇ ਸਾਡੀ ਕਿਰਿਆ ਦਾ ਆਧਾਰ ਹੈ।ਮੁੱਖ ਤੌਰ ‘ਤੇ ਮਨੁੱਖ ਕੋਲ ਕੁਝ ਵਿਕਲਪ ਹਨ ਜਿਵੇਂ ਸੰਸਾਰਿਕਤਾ ਜਾਂ ਅਧਿਆਤਮਿਕਤਾ, ਸੁਆਰਥ ਜਾਂ ਪਰਉਪਕਾਰ, ਮਨੋਰੰਜਨ ਜਾਂ ਆਤਮ-ਸੰਤੁਸ਼ਟੀ, ਜ਼ਹਿਰ ਵਰਗੇ ਵਿਸ਼ੇ ਵਿਕਾਰ ਜਾਂ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ । ਹਰ ਯੁੱਗ ਵਿੱਚ ਮਨੁੱਖ ਇਸ ਦੁਬਿਧਾ ਵਿੱਚ ਰਹਿੰਦਾ ਹੈ ਕਿ ਕਿਹੜਾ ਸੰਕਲਪ ਚੁਣਨਾ ਚਾਹੀਦਾ ਹੈ ਅਤੇ ਕਿਸ ਦਾ ਨਹੀਂ?  ਇਸ ਦੁਬਿਧਾ ਨੂੰ ਹੱਲ ਕਰਦਾ ਹੈ ਗੁਰੂ ।ਇਹ ਸਤਿਗੁਰੂ ਨੂੰ ਸਮਰਪਣ ਕਰਨ ਵਾਲੇ ਸ਼ਿਸ਼ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਗੁਰੂ ਦੀ ਆਗਿਆ ਮੰਨਦਾ ਹੈ ਜਾਂ ਨਹੀਂ। ਕਿਉਂਕਿ ਗੁਰੂ ਜੀ ਹਮੇਸ਼ਾ ਕਹਿੰਦੇ ਹਨ ਕਿ ਭਗਤੀ ਦਾ ਸੰਕਲਪ ਹੀ ਜੀਵਨ ਦਾ ਅਸਲ ਵਿਕਲਪ ਹੈ। ਇਸ ਨੂੰ ਛੱਡ ਕੇ ਜਦੋਂ ਮਨੁੱਖ ਹੋਰਨਾਂ ਕੰਮਾਂ ਪਿੱਛੇ ਭੱਜਦਾ ਹੈ ਤਾਂ ਉਸ ਨੂੰ ਦੁੱਖ ਹੀ ਮਿਲਦੇ ਹਨ।

Advertisements

ਸਵਾਮੀ ਜੀ ਨੇ ਅੱਗੇ ਕਿਹਾ ਕਿ ਇੱਕ ਸ਼ਰਧਾਲੂ ਕੋਲ ਆਪਣੇ ਗੁਰੂ ਤੋਂ ਬਿਨਾਂ ਕੋਈ ਵਿਕਲਪ ਜਾਂ ਸੰਕਲਪ ਨਹੀਂ ਹੈ ਕਿਉਂਕਿ ਉਸ ਦੇ ਜੀਵਨ ਦਾ ਇੱਕੋ ਇੱਕ ਸ਼ਾਸਕ ਉਸ ਦਾ ਗੁਰੂ ਹੈ ਜਿਸ ਨੇ ਉਸ ਨੂੰ ਸੰਸਾਰੀ ਸੁੱਖਾਂ ਅਤੇ ਦੁੱਖਾਂ ਤੋਂ ਦੂਰ ਸਦੀਵੀ ਆਨੰਦ ਦਾ ਸੋਮਾ ਪ੍ਰਮਾਤਮਾ ਨਾਲ ਮਿਲਾਇਆ ਹੈ। ਉਹ ਹਮੇਸ਼ਾ ਸੰਸਾਰ ਵਿੱਚ ਰਹਿੰਦੇ ਹੋਏ ਵੀ ਕੇਵਲ ਗੁਰੂ ਦਾ ਪਾਠ ਕਰਦੇ ਹਨ।ਇਸ ਦੌਰਾਨ ਸਵਾਮੀ ਅਸ਼ੋਕਾਨੰਦ ਜੀ, ਸਵਾਮੀ ਕੁਲਵਿੰਦਰ ਜੀ, ਸਵਾਮੀ ਵਿਨਿਆਨੰਦ ਜੀ, ਸਵਾਮੀ ਸੁਨੀਲ ਜੀ ਅਤੇ ਸਵਾਮੀ ਚੇਤਨ ਜੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਭਾਵਪੂਰਤ ਭਜਨਾਂ ਨਾਲ ਨਿਹਾਲ ਕੀਤਾ। ਕਾਰਜਕ੍ਰਮ ਤੋਂ ਬਾਦ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।

LEAVE A REPLY

Please enter your comment!
Please enter your name here