ਏਐਸਆਈ ਭੁਪਿੰਦਰ ਸਿੰਘ ਡਿਪ੍ਰੈਸ਼ਨ ਦਾ ਸੀ ਸ਼ਿਕਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਇੱਕ ਏਐਸਆਈ ਵੱਲੋ ਆਪਣੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸਤੋ ਏਐਸਆਈ ਉਥੋ ਫਰਾਰ ਹੋ ਗਿਆ ਸੀ। ਜਿਸਤੋ ਬਾਅਦ ਪੁਲਿਸ ਨੇ ਉਸਦਾ ਪਿੱਛਾ ਕਰਦੇ ਹੋਏ ਉਸਨੂੰ ਬਟਾਲਾ ਨੇੜੇ ਘੇਰਾ ਪਾ ਲਿਆ। ਪੁਲਿਸ ਦਾ ਘੇਰਾ ਵੱਧਦਾ ਦੇਖ ਏਐਸਆਈ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਜਿਸਦੇ ਕਾਰਣ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਗਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਐਸਆਈ ਡਿਪਰੈਸ਼ਨ ਦਾ ਸ਼ਿਕਾਰ ਸੀ।

Advertisements

ਏਐਸਆਈ ਭੁਪਿੰਦਰ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਵਿੱਚ ਰਹਿਣ ਦੀ ਬਜਾਏ ਸ਼ਹਿਰ ਬਟਾਲਾ ਵਿੱਚ ਰਹਿਣਾ ਚਾਹੁੰਦਾ ਸੀ ਪਰ ਉਸਦਾ ਪਰਿਵਾਰ ਸ਼ਹਿਰ ਵਿੱਚ ਜਾਣ ਨੂੰ ਤਿਆਰ ਨਹੀ ਸੀ ਜਿਸਦੇ ਕਾਰਣ ਉਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ। ਭੁਪਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸਦੇ ਨਾਲ ਹੀ ਘਰ ਵਿੱਚ ਰੱਖੇ ਪਾਲਤੂ ਕੁੱਤੇ ਦਾ ਵੀ ਕਤਲ ਕਰ ਦਿੱਤਾ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਦੱਸ ਦਈਏ ਕਿ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਕਿਸੇ ਆਲਾ ਅਧਿਕਾਰੀ ਸੁਰੱਖਿਆ ਵਜੋ ਤਾਇਨਾਤ ਸੀ।

LEAVE A REPLY

Please enter your comment!
Please enter your name here