ਐੱਸਡੀਐੱਮ ਪਰਮਪ੍ਰੀਤ ਦੀ ਅਗਵਾਈ ਹੇਠ ਅਧਿਕਾਰੀਆਂ ਨੇ ਫਸਲਾਂ ਦੀ ਕੀਤੀ ਗਿਰਦਾਵਰੀ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਕਾਰੀਆਂ ਨੂੰ ਬਾਰਸ਼ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐੱਸ.ਡੀ.ਐੱਮ. ਦੀਨਾਨਗਰ ਪਰਮਪ੍ਰੀਤ ਸਿੰਘ ਗੁਰਾਇਆ ਦੀ ਅਗਵਾਈ ਹੇਠ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਜਕੜੀਆ, ਦਬੁਰਜੀ ਅਤੇ ਭਟੋਆ ਵਿਖੇ ਫਸਲਾਂ ਦੇ ਨੁਕਸਾਨ ਦਾ ਜਾਇਜਾ ਲਿਆ ਗਿਆ।

Advertisements

ਐੱਸ.ਡੀ.ਐੱਮ. ਦੀਨਾਨਗਰ ਪਰਮਪ੍ਰੀਤ ਸਿੰਘ ਗੁਰਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਤਹਿਸੀਲ ਦੀਨਾਨਗਰ ਵਿਖੇ ਤਹਿ ਸਮੇਂ ਅੰਦਰ ਗਿਰਦਾਵਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਫਸਲਾਂ ਦੇ ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਦਮਨਪ੍ਰੀਤ ਏ.ਡੀ.ਓ, ਡਾ. ਬਲਜਿੰਦਰ ਸਿੰਘ ਏ.ਡੀ.ਓ, ਡਾ. ਮੋਹਣ ਸਿੰਘ ਵਾਹਲਾ ਏ.ਈ.ਓ ਦੀਨਾਨਗਰ, ਮਨਪ੍ਰੀਤ ਕੌਰ ਏ.ਟੀ.ਐਮ, ਬਲਵਿੰਦਰ ਸਿੰਘ ਏ.ਐੱਸ.ਆਈ, ਰੋਸ਼ਨ ਲਾਲ ਕਾਨੂੰਗੋ, ਜੈ ਕਰਨ ਪਟਵਾਰੀ ਅਤੇ ਕਿਸਾਨ ਲਖਵੀਰ ਸਿੰਘ ਜਕੜੀਆ ਹਾਜ਼ਰ ਸਨ।    

LEAVE A REPLY

Please enter your comment!
Please enter your name here