ਪਿੰਡ ਰਮੀਦੀ ਵਿਖੇ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੀ ਮੀਟਿੰਗ ਹੋਈ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਵਤਾਰ ਸਿੰਘ ਰਮੀਦੀ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੀ ਪ੍ਰਧਾਨਗੀ ਹੇਠ ਪਿੰਡ ਰਮੀਦੀ ਜਿਲਾ ਕਪੂਰਥਲਾ ਵਿਖੇ ਮੀਟਿੰਗ ਹੋਈ। ਜਿਸ ਵਿੱਚ ਨਿਰਮਲ ਸਿੰਘ ਨਾਹਰ ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ, ਬਿਕਰਮ ਸਿੰਘ ਸੱਭਰਵਾਲ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ,ਡਾ ਜਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਗੁਰਮੇਲ ਸਿੰਘ ਪੱਡਾ ਮੀਤ ਪ੍ਰਧਾਨ ਜ਼ਿਲਾ ਕਪੂਰਥਲਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਰਮਨ ਕੁਮਾਰ ਜਗੀਰ ਸਿੰਘ, ਸੋਮਨਾਥ, ਮੋਹਿੰਦਰ ਸਿੰਘ ਮੋਹਨ ਸਰਬਜੀਤ ਸਿੰਘ ਸੰਦੀਪ ਸਿੰਘ ਗੋਰਾ ਸੁੱਖਾ ਰਾਜੂ ਅੰਮ੍ਰਿਤਪਾਲ ਸਿੰਘ ਗੁਰਬਚਨ ਸਿੰਘ ਚਰਨਜੀਤ ਸਿੰਘ,ਰਾਜਵਿੰਦਰ ਸਿੰਘ, ਬਿੱਲਾ, ਹਰਜਿੰਦਰ ਸਿੰਘ, ਮੁਲਕ ਅਤੇ ਹੋਰ ਕਈ ਪਿੰਡ ਨਿਵਾਸੀ ਮੀਟਿੰਗ ਵਿੱਚ ਹਾਜ਼ਰ ਸਨ।

Advertisements

ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਨਿਰਮਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਨੂੰ ਵੀ ਮੁਆਵਜਾ ਦੇਣਾ ਚਾਹੀਦਾ ਹੈ। ਮੀਟਿੰਗ ਨੂੰ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਅਤੇ ਖੇਤ ਮਜ਼ਦੂਰ ਸੰਘ ਬਿਕਰਮ ਸਿੰਘ ਨੇ ਵੀ ਸੰਬੋਧਤ ਕੀਤਾ ਅਵਤਾਰ ਸਿੰਘ ਰਮੀਦੀ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸੱਜਣਾ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here