ਢੋਲਵਾਹਾ ਕਲੱਬ ਹੁਸ਼ਿਆਰਪੁਰ ਵਲੋਂ ਦੂਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਢੋਲਵਾਹਾ ਕਲੱਬ ਹੁਸ਼ਿਆਰਪੁਰ ਵਲੋਂ ਦੂਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸਨਮਾਨ ਸਮਾਰੋਹ ਸਮਾਗਮ ਵਿੱਚ ਮੈਡਮ ਕਰਮਜੀਤ ਕੌਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹੁਸ਼ਿਆਰਪੁਰ, ਸੰਦੀਪ ਸੈਣੀ, ਜਸਪਾਲ ਸੁਮਨ, ਸਰਬਜੀਤ ਸਿੰਘ ਮਾਣਕੂ, ਬਲਬੀਰ ਸਿੰਘ ਸੈਣੀ, ਧੀਰਜ ਸ਼ਰਮਾ, ਹੈਪੀ ਕਲੇਰ, ਸੰਜੇ ਸ਼ਰਮਾ, ਅਮਰਦੀਪ ਸਿੰਘ, ਨਵਜੋਤ ਸਿੰਘ, ਮਾਵੀ ਪਾਲ, ਰਾਹੁਲ ਸ਼ਰਮਾ, ਸੰਦੀਪ ਅਤੇ ਸਮੁੱਚੀ ਟੀਮ ਨੇ ਸ਼ਿਰਕਤ ਕੀਤੀ ਅਤੇ ਜਿੱਤੀ ਹੋਈ ਟੀਮ ਨੂੰ ਇਨਾਮ ਰਾਸ਼ੀ ਵੰਡੀ ਗਈ। ਇਸ ਟੂਰਨਾਮੈਂਟ ਵਿੱਚ ਬਹੁਤ ਟੀਮਾਂ ਨੇ ਭਾਗ ਲਿਆ ਅਤੇ ਚੰਗੇ ਖੇਡ ਦਾ ਪ੍ਰਦਰਸ਼ਨ ਕੀਤਾ।

Advertisements

ਇਸ ਟੂਰਨਾਮੈਂਟ ਵਿੱਚ ਪਿੰਡ ਸ਼ੇਰਗੜ੍ਹ ਦੀ ਫੁੱਟਬਾਲ ਟੀਮ ਜੇਤੂ ਰਹੀ, ਜਿਸ ਨੂੰ ਟਰਾਫੀ ਅਤੇ 11,000 ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਅਤੇ ਐਸ.ਏ.ਐਸ ਪਿਪਲਾਂਵਾਲਾ ਦੀ ਉੱਪ ਜੇਤੂ ਰਹੀ ਟੀਮ ਨੂੰ 5100/- ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ।

LEAVE A REPLY

Please enter your comment!
Please enter your name here