ਡਿਪਟੀ ਕਮਿਸ਼ਨਰ ਵੱਲੋਂ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ.ਨੇ ਅੱਗ ਲੱਗਣ ਵਾਲੀਆਂ ਘਟਨਾਵਾਂ ਨਾਲ ਫਸਲਾਂ ਦੇ ਹੋਣ ਵਾਲੇ ਨੁਕਸਾਨ ਸਬੰਧੀ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ਤੇ ਕੁਝ ਸਾਵਧਾਨੀਆਂ ਰੱਖਣ ਤਾਂ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।

Advertisements

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਣਕ ਦੀ ਫਸਲ ਪੱਕ ਚੁੱਕੀ ਹੈ ਤੇ ਅੱਗ ਲੱਗਣ ਤੋਂ ਫਸਲ ਨੂੰ ਬਚਾਉਣ ਲਈ ਕੁਝ ਸਾਵਧਾਨੀਆਂ ਜਿਵੇਂ ਕਿ ਖੇਤਾਂ ਦੇ ਨੇੜੇ ਬੀੜੀ ਸਿਗਰੇਟ ਆਦਿ ਦਾ ਸੇਵਨ ਨਾ ਕੀਤਾ ਜਾਵੇ ਤੇ ਨਾ ਹੀ ਖੇਤਾਂ ਨੇੜੇ ਅੱਗ ਬਾਲੀ ਜਾਵੇ ਅਤੇ ਖੇਤਾਂ ਵਿੱਚ ਮੋਜੂਦ ਬਿਜਲੀ ਦੀਆਂ ਤਾਰਾਂ ਆਦਿ ਦੇ ਸਪਾਰਕ ਤੋਂ ਬਚਣ ਲਈ ਵੀ ਉਪਰਾਲੇ ਕੀਤੇ ਜਾਣ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿੱਚ ਟਰਾਸਫਾਰਮਰ ਲੱਗੇ ਹੋਏ ਹਨ ਉਨ੍ਹਾਂ ਦੇ ਆਲੇ-ਦੁਆਲੇ ਕਣਕ ਹੱਥਾਂ ਨਾਲ ਕਣਕ ਦੀ ਕੱਟ ਕੇ ਹਟਾ ਦਿੱਤੀ ਜਾਵੇ ਖੇਤਾਂ ਵਿੱਚ ਪਾਣੀ ਦੀਆਂ ਖੇਲਾਂ ਤੇ ਖਾਲ ਭਰ ਕੇ ਰੱਖੇ ਜਾਣ ਪਿੰਡਾਂ ਵਿੱਚ ਉਪਲੱਬਧ ਵਾਟਰ ਟੈਂ/ ਲੋਹੇ ਵਾਲੀਆਂ ਟੈਕੀਆਂ ਪਾਣੀ ਨਾਲ ਭਰਕੇ ਸਾਝੀ ਥਾਂ ਤੇ ਖੜੀਆਂ ਕੀਤੀਆਂ ਜਾਣ,  ਹੋ ਸਕੇ ਤਾਂ ਇੱਕ ਵਾਧੂ ਟਰੈਕਟਰ ਵੀ ਲੋੜ ਵਾਲੀ ਟੈਕੀ ਕੋਲ ਖੜਾ ਕੀਤਾ ਜਾਵੇ। ਵੱਡੇ ਸਪਰੇਅ ਪੰਪਾਂ ਵਾਲੀਆ ਟੈਕੀਆਂ ਤੇ ਦੂਸਰੀਆਂ ਸਪਰੇਅ ਕਰਨ ਵਾਲੀਆਂ ਟੈਕੀਆਂ/ਢੋਲਕੀਆਂ ਵੀ ਪਾਣੀ ਨਾਲ ਭਰਕੇ ਖੇਤਾਂ ਵਿੱਚ ਤਿਆਰ ਰੱਖੀਆ ਜਾਣ।

ਮੁੱਖ ਖੇਤੀਬਾੜੀ ਅਫਸਰ ਡਾ: ਸਰਵਨ ਸਿੰਘ ਨੇ ਕਿਹਾ ਕਿ ਖੇਤਾਂ ਵਿੱਚ ਬੈਠੀ ਲੇਬਰ ਨੂੰ ਅੱਗ ਬਾਲਣ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਜਾਵੇ। ਹਲ/ਕਲਟੀਵੇਟਰ ਖੇਤਾਂ ਵਿੱਚ ਹੀ ਰੱਖੇ ਜਾਣ ਤਾਂ ਜੋ ਲੋੜ ਪੈਣ ਤੇ ਇਨਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ। ਹਰੇਕ ਕਿਸਾਨ ਕੋਲ ਅਤੇ ਸਾਂਝੀ ਥਾਂ ਤੇ ਬਿਜਲੀ ਗਰਿਡ ਦਾ ਨੰਬਰ ਲਿਖਿਆ ਹੋਵੇ। ਖੇਤਾਂ ਵਿੱਚ ਝਾਂਗੇ ਬਣਾ ਕੇ ਰੱਖੇ ਜਾਣ ਤਾਂ ਜੋ ਅੱਗ ਲੱਗਣ ਦੀ ਸੂਰਤ ਵਿੱਚ ਝਾਂਗਿਆਂ ਨਾਲ ਅੱਗ ਬੁਝਾਈ ਜਾ ਸਕੇ। 

ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਮੰਦਿਰ ਦੇ ਪੁਜਾਰੀ ਦਾ ਮੋਬਾਇਲ ਨੰਬਰ ਆਪਣੇ ਕੋਲ ਰੱਖਣ ਤਾਂ ਜੋ ਅਣਸੁਖਾਂਵੀ ਘਟਨਾ ਹੋਣ ਤੇ ਅਲਾਊਂਸਮੈਂਟ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਕਿਸਾਨਾਂ ਤੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਬਾਰੇ ਆਪਣੇ ਹੋਰ ਸਾਥੀ ਤੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਕਿ ਕਿਸੇ ਵੀ ਅਣ-ਸੁਖਾਵੀਂ ਘਟਨਾਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here