ਦੁਕਾਨ ਬੰਦ ਕਰਵਾਉਂਦੇ ਸਮੇਂ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰ ਵਿੱਚਕਾਰ ਹੋਈ ਝੜਪ, ਦੁਕਾਨ ਮਾਲਕ ਨੇ ਚਲਾਈ ਗੋਲੀ, ਨਿਹੰਗ ਸਿੰਘ ਜ਼ਖ਼ਮੀ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਗਾ ਦੇ ਕਸਬਾ ਕੋਟ-ਈਸੇ-ਖਾਂ ਵਿੱਚ ਦੁਕਾਨਦਾਰ ਵੱਲੋਂ ਇੱਕ ਨਿਹੰਗ ਸਿੰਘ ਤੇ ਗੋਲ਼ੀ ਚਲਾ ਦਿੱਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਬੰਦ ਦੇ ਬਾਵਜੂਦ ਇੱਥੇ ਇੱਕ ਮੋਬਾਇਲਾਂ ਦੀ ਦੁਕਾਨ ਖੁੱਲੀ ਸੀ। ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਬੰਦ ਕਰਵਾਉਣ ਲਈ ਕਿਹਾ।

Advertisements

ਇਸ ਦੌਰਾਨ ਮਾਲਕ ਨਾਲ ਪ੍ਰਦਰਸ਼ਨਕਾਰੀਆਂ ਦੀ ਆਪਸ ਵਿੱਚ ਬਹਿਸਬਾਜੀ ਹੋ ਗਈ। ਗੱਲ ਇੰਨੀ ਵੱਧ ਗਈ ਕਿ ਦੁਕਾਨ ਦੇ ਮਾਲਕ ਨੇ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ।

ਇਹ ਗੋਲੀ ਉੱਥੇ ਮੌਜੂਦ ਇੱਕ ਪ੍ਰਦਰਸ਼ਨਕਾਰੀ ਨੂੰ ਜਾ ਵੱਜੀ। ਗੋਲੀ ਲੱਗਣ ਕਾਰਨ ਨਿਹੰਗ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਾਰਦਾਤ ਤੋ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here