ਕਿਸਾਨਾਂ ਦੀ ਦਰਦੀ ਸਰਕਾਰ, ਹਰ ਮੁਸਕਿਲ ਵਿਚ ਖੜ੍ਹਦੀ ਹੈ ਕਿਸਾਨਾਂ ਦੇ ਨਾਲ: ਗੋਲਡੀ ਮੁਸਾਫਿਰ

ਬੱਲੂਆਣਾ, (ਫਾਜਿ਼ਲਕਾ) (ਦ ਸਟੈਲਰ ਨਿਊਜ਼): ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਜੀ ਵਾਰ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਕੁਦਰਤੀ ਆਫਤਾਂ ਤੋਂ ਪੀੜਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਚੈਕ ਵੰਡਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦਿਨੀਂ ਬੇਮੌਮਸੀ ਬਰਸਾਤਾਂ ਨੇ ਉਨ੍ਹਾਂ ਦੇ ਹਲਕੇ ਬੱਲੂਆਣਾ ਵਿਚ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਸੀ ਅਤੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ।

Advertisements

ਉਨ੍ਹਾਂ ਨੇ ਕਿਹਾ ਕਿ ਨੁਕਸਾਨ ਹੋਣ ਦੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਅਤੇ ਫਸਲ ਦੇ ਮੰਡੀਆਂ ਵਿਚ ਆਉਣ ਤੋਂ ਵੀ ਪਹਿਲਾਂ ਮੁਆਵਜਾ ਵੰਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਮੀਂਹਾਂ ਤੇ ਐਨ੍ਹੇ ਥੋੜੇ ਸਮੇਂ ਵਿਚ ਹੀ ਸੂਬੇ ਦਾ ਕੋਈ ਮੁੱਖ ਮੰਤਰੀ ਖੁਦ ਮੁਆਵਜਾ ਵੰਡਨ ਪਹੁੰਚਿਆ ਹੋਵੇ।
ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਬੱਲੂਆਣਾ ਹਲਕੇ ਲਈ 25 ਕਰੋੜ ਰੁਪਏ ਦਾ ਮੁਆਵਜਾ ਇੱਥੇ ਆ ਕੇ ਵੰਡਿਆਂ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਮੁਆਵਜਾ 2020 ਸਾਲ ਪਿੱਛਲੀ ਸਰਕਾਰ ਵੇਲੇ ਦਾ ਸੀ। ਉਨ੍ਹਾਂ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਸਿਰਫ ਐਲਾਣ ਕੀਤਾ ਸੀ ਪਰ ਉਨ੍ਹਾਂ ਦੇ ਵੇਲੇ ਦਾ ਮੁਆਵਜਾ ਵੀ ਭਗਵੰਤ ਮਾਨ ਸਰਕਾਰ ਨੇ ਦਿੱਤਾ ਸੀ ਅਤੇ ਹੁਣ ਇਸ ਵਾਰ ਤਾਂ ਇਤਿਹਾਸਕ ਕੰਮ ਹੋਇਆ ਹੈ ਕਿ ਲਗਭਗ 15 ਦਿਨਾਂ ਦੇ ਵਿਚ ਹੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜਾ ਵੰਡਨ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਡੀਬੀਟੀ ਰਾਹੀਂ ਮੁਆਵਜਾ ਰਾਸ਼ੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਚੈਕ ਲੈਣ ਲਈ ਕਿਧਰੇ ਭਟਕਨਾ ਨਹੀਂ ਪਵੇਗਾ।

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ ਬੱਲੂਆਣਾ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਪਿੰਡ ਪੱਤਰੇਵਾਲਾ ਵਿਚ ਸਰਫਸ ਵਾਟਰ ਤੇ ਅਧਾਰਤ ਵਾਟਰ ਵਰਕਸ ਬਣ ਰਿਹਾ ਹੈ ਜਿਸ ਤੇ 500 ਕਰੋੜ ਰੁਪਏ ਲਾਗਤ ਆਵੇਗੀ। ਪਿੰਡ ਸੁਖਚੈਨ ਵਿਚ 15.38 ਕਰੋੜ ਨਾਲ ਸਰਕਾਰੀ ਕਾਲਜ ਬਣ ਰਿਹਾ ਹੈ। ਪਿੰਡ ਰਾਮਸਰਾ ਵਿਚ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ। ਜਦ ਕਿ ਹਲਕੇ ਦੇ ਲਗਭਗ ਹਰ ਪਿੰਡ ਵਿਚ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here