ਓਪਨ ਯੂਨੀਵਰਸਿਟੀ ਨੇ ਸੈਂਟਰ ਫ਼ਾਰ ਕਲਚਰਲ ਰਿਸੋਰਸ ਐਂਡ ਟ੍ਰੇਨਿੰਗ ਨਾਲ ਕੀਤਾ ਸਮਝੌਤਾ ਸਹੀ ਬੱਧ ਕੀਤਾ

ਪਟਿਆਲਾ, (ਦ ਸਟੈਲਰ ਨਿਊਜ਼): ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਓਪਨ ਯੂਨੀਵਰਸਿਟੀ ਵੱਲੋਂ ਸੈਂਟਰ ਫ਼ਾਰ ਕਲਚਰਲ ਰਿਸੋਰਸਜ਼ ਐਂਡ ਟ੍ਰੇਨਿੰਗ (ਸੀ.ਸੀ.ਆਰ.ਟੀ.), ਦਿੱਲੀ ਨਾਲ ਸਮਝੌਤਾਸਹੀ ਬੱਧ (ਐਮ.ਓ.ਯੂ.) ਕੀਤਾ ਗਿਆ ਹੈ।
 

Advertisements

ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਸਥਾਪਤ ਸੀ.ਸੀ.ਆਰ.ਟੀ.  ਭਾਰਤ ਦੇ ਸਭਿਆਚਾਰਕ ਮੰਤਰਾਲੇ ਦੇ ਅਧੀਨ, ਪਾਠਕ੍ਰਮ ਵਿੱਚ ਸਭਿਆਚਾਰਕ ਭਾਗਾਂ ਨੂੰ ਸ਼ਾਮਲ ਕਰਨ ਲਈ ਵਿਧੀਆਂ ਤਿਆਰ ਕਰਦਾ ਹੈ।  ਉਨ੍ਹਾਂ ਦੱਸਿਆ ਕਿ ਦੇਸ਼ ਦੀ ਸਭਿਆਚਾਰਕ ਵਿਭਿੰਨਤਾ ਨੂੰ ਸਮਝਦੇ ਹੋਏ, ਓਪਨ ਯੂਨੀਵਰਸਿਟੀ ਪਟਿਆਲਾ ਅਤੇ ਸੀ.ਸੀ.ਆਰ.ਟੀ. ਰਾਸ਼ਟਰੀ ਵਿਰਾਸਤ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਾਗਮਾਂ ਦਾ ਆਯੋਜਨ ਕਰਨਗੇ। ਖਾਸ ਤੌਰ ‘ਤੇ, ਸੀ.ਸੀ.ਆਰ.ਟੀ. ਨੌਜਵਾਨ ਕਲਾਕਾਰਾਂ (15 ਤੋਂ 25 ਸਾਲ ਦੀ ਉਮਰ ਤੱਕ) ਨੂੰ ਸਕਾਲਰਸ਼ਿਪ ਪ੍ਰਦਾਨ ਕਰਦਾ ਹੈ;  ਸੱਭਿਆਚਾਰ ਦੇ ਪ੍ਰਚਾਰ ਲਈ ਯੋਗਦਾਨ ਪਾਉਣ ਵਾਲੇ ਉੱਤਮ ਵਿਅਕਤੀਆਂ ਲਈ ਫੈਲੋਸ਼ਿਪ ਸਕੀਮ, ਸੀ.ਸੀ.ਆਰ.ਟੀ ਵਿਦਵਾਨ ਕਲਾਕਾਰਾਂ ਦੀ ਸਫਲਤਾ ‘ਤੇ ਆਡੀਓ ਵੀਡੀਓ ਸਮੱਗਰੀ ਅਤੇ ਦਸਤਾਵੇਜ਼ੀ ਫਿਲਮਾਂ ਤਿਆਰ ਕਰਦੀ ਹੈ।

ਸਮਝੋਤਾ ਸਹੀ ਬੱਧ ਕਰਨ ਸਮੇਂ ਪ੍ਰੋ. ਮਨਜੀਤ ਸਿੰਘ, ਰਜਿਸਟਰਾਰ, ਓਪਨ ਯੂਨੀਵਰਸਿਟੀ ਪਟਿਆਲਾ, ਵਿਨੋਦ ਨਰਾਇਣ ਇੰਦੂਰਕਰ, ਚੇਅਰਮੈਨ, ਸੀ.ਸੀ.ਆਰ.ਟੀ., ਰਿਸ਼ੀ ਵਸ਼ਿਸ਼ਟ, ਡਾਇਰੈਕਟਰ, ਸੀ.ਸੀ.ਆਰ.ਟੀ.; ਅਤੇ ਦਿਵਾਕਰ ਦਾਸ, ਡਿਪਟੀ ਡਾਇਰੈਕਟਰ, ਸੀ.ਸੀ.ਆਰ.ਟੀ., ਸਮਾਰੋਹ ਵਿੱਚ ਹਾਜ਼ਰ ਸਨ। ਇਸ ਸਹਿਯੋਗ ਨਾਲ ਸੀ.ਸੀ.ਆਰ.ਟੀ. ਅਤੇ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਅਤੇ ਫੈਕਲਟੀ ਨੂੰ ਆਪਸੀ ਲਾਭ ਹੋਵੇਗਾ।

LEAVE A REPLY

Please enter your comment!
Please enter your name here