ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਲੋਂ ਔਰਤਾਂ ਲਈ ਜਾਗਰੂਕਤਾ ਕੈਂਪ ਲਗਾਉਣੇ ਸ਼ਲਾਘਾਯੋਗ ਉਪਰਾਲਾ: ਡਿਪਟੀ ਕਮਿਸ਼ਨਰ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਥੇ ਭਾਦਸੋਂ ਰੋਡ ‘ਤੇ ਸਥਿਤ ਸਲੰਮ ਇਲਾਕੇ ਵਿਖੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਲੀਗਲ ਏਡ ਦੇ ਪ੍ਰੋਬੋਨੋ ਕਲੱਬ ਅਤੇ ਨਾਮਵਰ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਔਰਤਾਂ ਅਤੇ ਲੜਕੀਆਂ ਦੀ ਨਿੱਜੀ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਕੈਂਪ ਅਤੇ ਨਿਜੀ ਸਫ਼ਾਈ ਕਿੱਟ ਵੰਡ ਸਮਾਰੋਹ ‘ਚ ਸ਼ਿਰਕਤ ਕੀਤੀ।

Advertisements

ਡਿਪਟੀ ਕਮਿਸ਼ਨਰ ਨੇ ਔਰਤਾਂ ਨੂੰ ਪ੍ਰਜਣਨ ਪ੍ਰਣਾਲੀ ਤੇ ਨਿੱਜੀ ਸਾਫ ਸਫਾਈ ਬਾਰੇ ਜਾਗਰੂਕ ਕਰਨਾ ਅਤੇ ਸਲੱਮ ਬਸਤੀਆਂ, ਸਕੂਲਾਂ, ਕਾਲਜਾਂ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਮੁਫ਼ਤ ਸੈਨਟਰੀ ਪੈਡ ਵੰਡੇ ਜਾਣੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਡੀ.ਸੀ. ਨੇ ਕਿਹਾ ਕਿ  ਕਈ ਵਾਰ ਔਰਤਾਂ ਅਤੇ ਲੜਕੀਆਂ ਆਪਣੀ ਨਿੱਜੀ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੀਆਂ ਜਿਸ ਨਾਲ ਉਹ ਅਨੇਕਾਂ ਪ੍ਰਕਾਰ ਦੀਆਂ ਅੰਦਰੂਨੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਈ ਭਿਆਨਕ ਬੀਮਾਰੀਆਂ ਵੀ ਲੱਗ ਸਕਦੀਆਂ ਹਨ, ਇਸ ਲਈ ਉਹਨਾਂ ਸਲੱਮ ਏਰੀਏ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਸੈਨਟਰੀ ਪੈਡ ਵਰਤਣ ਲਈ ਪ੍ਰੇਰਿਤ ਕਰਨਾ ਚੰਗਾ ਉਦਮ ਹੈ।

ਪ੍ਰੋਗਰਾਮ ਦੀ ਪ੍ਰਧਾਨਗੀ ਸਹਾਇਕ ਅਭਿਨੰਦਨ ਬਸੀ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਕੀਤਾ, ਸਟੇਟ ਐਵਾਰਡੀ ਰੁਪਿੰਦਰ ਕੌਰ ਕੋਆਰਡੀਨੇਟਰ ਸੰਗਨੀ ਸਹੇਲੀ ਸੰਸਥਾ ਪੰਜਾਬ ਟੀਮ, ਲੈਫਟੀਨੈਂਟ ਜਗਦੀਪ ਜੋਸ਼ੀ, ਜਸਪਾਲ ਟਿੱਕਾ, ਰੁਦਰਪ੍ਰਤਾਪ ਸਿੰਘ, ਮਨਪ੍ਰੀਤ ਕੌਰ ਤੇ ਹਰਪ੍ਰਤਾਪ, ਨਿਆਤੀ, ਕਾਰੀਤੀਕੇ ਸ਼ੁਕਲਾ, ਗੁਰਮੰਦਰ ਸਿੰਘ, ਦੀਵਾਸੂ ਗਨੇਸ਼, ਪ੍ਰਨਵ ਅਗਰਵਾਲ, ਸਤਾਆਸ਼ੂ ਸ਼ਰਮਾ, ਪ੍ਰਮੀਤੀ ਚੱਟਾ, ਖੀਆਤੀ ਆਹੂਜਾ, ਅੱਦੀਵੀਕਾ ਸਿੰਘ, ਅਵੀਰਲ ਪਾਠਕ, ਸੁਨਿੱਦੀ ਕਸ਼ਅਪ, ਸਾਰੇ ਵਿਦਿਆਰਥੀ ਲੀਗਲ ਏਡ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਮੌਜੂਦ ਸਨ। ਸਹਾਇਕ ਪ੍ਰੋਫੈਸਰ ਅਭਿਨੰਦਨ ਬਸੀ ਅਤੇ ਸਟੇਟ ਐਵਾਰਡੀ ਰੁਪਿੰਦਰ ਕੌਰ ਨੇ ਦੱਸਿਆ ਕਿ 100 ਤੋਂ ਵਧੇਰੇ ਵੰਡੀਆਂ ਗਈਆਂ ਇਨ੍ਹਾਂ ਕਿਟਾਂ ਵਿੱਚ ਦੋ ਸੈਨਟਰੀ ਪੈਡ, ਪੇਸਟ, ਬਰੱਸ਼, ਤੇਲ, ਸਾਬਣ ਆਦਿ ਸਮਾਨ ਦਿੱਤਾ ਗਿਆ।

LEAVE A REPLY

Please enter your comment!
Please enter your name here