ਲਮੀਣ ਵਿਚ ਬਣੀ ਪਾਵਰ ਕਲੋਨੀ ਧਾਰ ਚੁੱਕੀ ਹੈ ਜੰਗਲ ਦਾ ਰੂਪ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਦਸੂਹਾ ਦੇ ਪਿੰਡ ਲਮੀਣ ਵਿਚ ਖਾਲੀ ਪਈ ਪਾਵਰ ਕਲੋਨੀ ਵਿਚ ਉੱਗੇ ਹੋਏ ਘਾਹ ਫੂਸ ਅਤੇ ਦਰੱਖਤਾਂ ਕਾਰਨ ਜਿਸ ਨੇ ਇੱਕ ਜੰਗਲ ਦਾ ਰੂਪ ਧਾਰ ਲਿਆ ਹੈ। ਜਿਸ ਕਾਰਨ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਦੇ ਨੰਬਰਦਾਰ ਭੁੱਲਾ ਰਾਮ ਤੇਜੀ ਨੇ ਦੱਸਿਆ ਕਿ ਕਿਸੇ ਸਮੇਂ ਸਰਕਾਰ ਵੱਲੋਂ ਇਸ ਕਲੋਨੀ ਨੂੰ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਕਿਸੇ ਵੀ ਸਰਕਾਰ ਵੱਲੋਂ ਇਸ ਕਲੋਨੀ ਦੀ ਸਾਂਭ-ਸੰਭਾਲ ਲਈ ਕੋਈ ਵੀ ਪੁਖਤੇ ਯਤਨ ਨਹੀਂ ਕੀਤੇ ਗਏ।

Advertisements

ਉਨ੍ਹਾਂ ਦੱਸਿਆ ਕਿ ਇਸ ਕਲੋਨੀ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਕਈ ਲੋਕ ਇਥੇ ਨਸ਼ਾ ਕਰਦੇ ਵੀ ਪਾਏ ਗਏ ਹਨ। ਪਿੰਡ ਵਾਸੀਆਂ ਨੂੰ ਹਰ ਸਮੇਂ ਇਥੇ ਕੋਈ ਵੀ ਅਣਸੁੱਖਾਵੀਂ ਘਟਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਵਲੋਂ ਇੱਥੇ ਜੰਗਲੀ ਚੀਤਾ ਵੀ ਵੇਖਿਆ ਗਿਆ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਅਸੀਂ ਸਬੰਧਤ ਵਿਭਾਗ ਨੂੰ ਵੀ ਦੇ ਚੁੱਕੇ ਹਾਂ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਬੰਧਤ ਮਹਿਕਮੇ ਨੂੰ ਹਦਾਇਤਾ ਜਾਰੀ ਕਰਕੇ ਇਸ ਪਾਵਰ ਕਲੋਨੀ ਨੂੰ ਸਾਫ ਸੁਥਰਾ ਕਰਵਾਏ ਤਾਂ ਜੋ ਸਰਕਾਰ ਨੂੰ ਹੋ ਰਹੇ ਲੱਖਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਦੁਨੀ ਚੰਦ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here