ਕਸ਼ਮੀਰ ਵਿੱਚ ਜੀ-20 ਸੰਮੇਲਨ ਲਈ ਜੁਟੀ ਦੁਨੀਆਂ, 60 ਡੇਲੀਗੇਟਸ ਭਾਰਤ ਪਹੁੰਚੇ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜੀ-20 ਸੰਮੇਲਨ ਤੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਲਗਾਤਾਰ ਦੇਸ਼ ਵਿਦੇਸ਼ਾਂ ਦੇ ਦੋਰੇ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਅਮਰੀਕਾ, ਰੂਸ, ਬਿ੍ਰਟੇਨ, ਕੈਨੇਡਾ, ਫ੍ਰਾਂਸ, ਜਰਮਨੀ ਅਤੇ ਸਾਊਥ ਅਫਰੀਕਾ ਵਰਗੇ 17 ਦੇਸ਼ਾਂ ਨੇ ਭਾਗ ਲਿਆ।

Advertisements

ਇਸ ਬੈਠਕ ਵਿੱਚ ਸ਼ਾਮਿਲ ਹੋਣ ਲਈ 60 ਡੇਲੀਗੇਟਸ ਭਾਰਤ ਪਹੁੰਚੇ। ਕਸ਼ਮੀਰ ਵਿੱਚ ਆਰਟੀਕਲ 370 ਹਟਾਉਣ ਤੋ ਬਾਅਦ ਇਹ ਪਹਿਲਾ ਵੱਡਾ ਆਯੋਜਨ ਹੈ। ਇਸ ਮੀਟਿੰਗ ਨੂੰ ਦੁਨੀਆਂ ਭਰ ਦੇ ਦੇਸ਼ਾਂ ਵੱਲੋ ਕਾਫੀ ਸਮਰਥਨ ਮਿਲਿਆ। ਹਾਲਾਕਿ ਪਾਕਿਸਤਾਨ ਇਸ ਗੱਲ ਨੂੰ ਚਿਤਿੰਤ ਹੈ ਕਿ ਸ਼੍ਰੀਨਗਰ ਵਿੱਚ ਜੀ-20 ਬੈਠਕ ਹੋਣ ਦੇ ਨਾਲ ਉੱਥੇ ਦੇ ਹਾਲਾਤ ਸੁਧਰ ਜਾਣਗੇ। ਇਸ ਬੈਠਕ ਵਿੱਚ ਚੀਨ, ਤੁਰਕੀ ਤੇ ਸਾਊਦੀ ਅਰਬ ਦੇਸ਼ਾਂ ਨੇ ਦੂਰੀ ਬਣਾ ਲਈ ਹੈ। ਇਸਤੋ ਇਲਾਵਾ ਪਾਕਿਸਤਾਨ ਨੇ ਇਹ ਜੀ-20 ਮੀਟਿੰਗ ਦੇ ਖਿਲਾਫ ਮੁਸਲਿਮ ਦੇਸ਼ਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਸੀ।

LEAVE A REPLY

Please enter your comment!
Please enter your name here