ਦੁਖਦ: ਲ਼ੜਕਿਆਂ ਦੇ ਹੋਸਟਲ ਵਿੱਚ ਅੱਗ ਲੱਗਨ ਕਾਰਨ 20 ਬੱਚਿਆਂ ਦੀ ਮੌਤ, ਕਈ ਜ਼ਖ਼ਮੀ

ਦਿੱਲੀ (ਦ ਸਟੈਲਰ ਨਿਊਜ਼)। ਖ਼ਬਰ ਮਿਲੀ ਹੈ ਕਿ ਸਾਉਥ ਅਮੇਰਿਕਾ ਦੇਸ਼ ਦੇ ਗੁਯਾਨਾ ਦੇ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗ ਜਾਣ ਕਾਰਨ ਕਰੀਬ 20 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਬੱਚੇ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਜ ਗਏ। ਜ਼ਖ਼ਮੀ ਬੱਚਿਆ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਜਿਸ  ਹੋਸਟਲ ਵਿੱਚ ਅੱਗ ਲੱਗੀ ਹੈ, ਉਹ ਗੁਯਾਨਾ ਦੇ ਮੈਹਦਿਆਂ ਸ਼ਹਿਰ ਵਿੱਚ ਸਥਿਤ ਹੈ। ਅੱਗ ਲੱਗਣ ਦੇ ਕਾਰਨਾਂ ਦੀ  ਪੂਰੀ ਜਾਣਕਾਰੀ ਹੱਲੇ ਪਤਾ ਨਹੀਂ ਲੱਗੀ ਹੈ।

Advertisements

ਮੀਡੀਆ ਵਿੱਚ ਆਇਆਂ ਰਿਪੋਰਟਾਂ ਦੀ ਜਾਣਕਾਰੀ ਦੇ ਮੁਤਾਬਕ 20 ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਬੱਚੇ ਅੱਗ ਲੱਗਣ ਕਾਰਨ ਹੋਸਟਲ ਵਿੱਚ ਫਸ ਗਏ ਸਨ। ਅੱਧੀ ਰਾਤ ਨੂੰ ਅੱਗ ਲੱਗਣ ਕਾਰਨ ਸਾਰੇ ਬੱਚੇ ਹਾਸਟਲ ਵਿੱਚ ਸੋ ਰਹੇ ਸਨ। ਜਿਸ ਕਾਰਨ ਬੱਚਿਆਂ ਨੂੰ ਅੱਗ ਲੱਗਨ ਦਾ ਪਤਾ ਨਹੀਂ ਲੱਗਾ। ਫਾਇਰ ਬਿਗ੍ਰੇਟ ਦੇ ਕਰਮਚਾਰਿਆਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਅੱਗ ਤੇ ਕਾਬੂ ਪਾਉਣ ਵਿੱਚ ਬਹੁਤ ਮੁਸ਼ਕਿਲ ਆਈ। ਜ਼ਖ਼ਮੀ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here