
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਵੱਕਾਰੀ ਪ੍ਰੀਖਿਆ ਪਾਸ ਕਰ ਹੈੱਡ ਮਾਸਟਰ ਬਣੇ ਸਿੱਖਿਆ ਵਿਭਾਗ ਦੇ ਇਹ ਅਧਿਕਾਰੀ ਆਪਣੇ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਿਆਨਤਾ ਅਤੇ ਜਿੰਮੇਵਾਰੀ ਤੋਂ ਭੱਜਣ ਦੀ ਰੀਤ ਦਾ ਖਮਿਆਜਾ ਭੁਗਤ ਰਹੇ ਹਨ। ਪੂਰੇ ਪੰਜਾਬ ਵਿੱਚ 672 ਡਾਇਰੈਕਟ ਹੈੱਡ ਮਾਸਟਰਜ਼ ਦੀ ਤਿੰਨ ਸਾਲ ਦਾ ਪ੍ਰੋਬੇਸ਼ਨ ਪੂਰਾ ਕਰਨ ਦੇ ਬਾਵਜੂਦ ਕਈ ਜਿਲ੍ਹਿਆਂ ਵੱਲੋਂ ਪ੍ਰੋਬੇਸ਼ਨ ਸਮੇਂ ਦੇ ਚਾਰ ਮਹੀਨੇ ਲੰਘਣ ਉਪਰੰਤ ਵੀ ਤਨਖਾਹ ਫਿਕਸੇਸਸ਼ਨ ਨਹੀ ਕੀਤੀ ਜਾ ਰਹੀ ਅਤੇ ਜਿਹਨਾਂ ਜਿਲਿਆਂ ਨੇ ਫਿਕਸੇਸਸ਼ਨ ਕੀਤੀਆਂ ਵੀ ਹੈ ਤਾਂ ਬਜਾਏ ਵਿੱਤ ਅਤੇ ਸਿੱਖਿਆ ਵਿਭਾਗ ਦੀ ਹਦਾਇਤਾਂ ਦੇ ਆਪਣੀ ਮਨਮਰਜ਼ੀ ਦੇ ਨਿਯਮਾਂ ਬਣਾੳਂਦਿਆਂ ਅਧੂਰੀਆਂ ਅਤੇ ਉਣੀਆਂ ਫਿਕਸੇਸ਼ਨਾਂ ਕੀਤੀਆਂ ਗਈਆਂ ਹਨ।

ਸਿੱਖਿਆ ਅਧਿਕਾਰੀਆਂ ਨੂੰ ਆਪਣੇ ਰੋਸ ਤੋਂ ਜਾਣੂ ਕਰਾਉਣ ਹਿੱਤ ਅੱਜ ਪੂਰੇ ਪੰਜਾਬ ਵਿੱਚ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਦੇਣ ਦੇ ਫੈਸਲੇ ਦੀ ਕੜੀ ਵਿੱਚ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ.ਸਿੱ.),.ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਪਹੁੰਚ ਕੇ ਹੈਡਮਾਸਟਰ ਨਸੀਬ ਸਿੰਘ ਸਟੇਟ ਲੀਗਲ ਐਡਵਾਈਜ਼ਰ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਆਗੂਆ ਨੇ ਕਿਹਾ ਕਿ ਜੇਕਰ ਪੂਰੇ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਨੇ ਹੁਣ ਵੀ ਬਣਦੀ ਕਾਰਵਾਈ ਕਰਦਿਆਂ ਹਾਇਰ ਰਿਸਪਾਂਸੀਬਲਟੀ ਇਕਰੀਮੈਂਟ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਐਸੋਸੀਏਸ਼ਨ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਵਿੱਤ ਵਿਭਾਗ ਦੇ ਪੱਤਰ ਅਤੇ ਖੁਦ ਡਾਇਰੈਕਟਰ ਸਿੱਖਿਆ ਵਿਭਾਗ ਦੇ ਵੱਖ ਵੱਖ ਸਮੇਂ ਤੇ ਜਾਰੀ ਪੱਤਰਾਂ ਤੇ ਹਦਾਇਤਾਂ ਅਤੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਤਹਿਤ ਤਨਖਾਹ ਫਿਕਸ ਕਰਨ ਦੇ ਵੱਖ ਵੱਖ ਉਪਬੰਧਾਂ ਅਨੁਸਾਰ ਹੈੱਡ ਮਾਸਟਰਜ਼ ਨੂੰ ਵਾਧੂ ਜਿੰਮੇਵਾਰੀ ਦਾ ਲਾਭ ਦੇਣਾ ਬਣਦਾ ਸੀ, ਪਰ ਕਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਇਹਨਾਂ ਨਿਯਮਾਂ ਦਾ ਹਵਾਲਾ ਦਿੰਦਿਆ ਤਨਖਾਹ ਤਾਂ ਫਿਕਸ ਕੀਤਾ ਪਰ ਬਣਦਾ ਲਾਭ ਨਾ ਦੇਣ ਦਾ ਨਿਯਮਾਂ ਦੇ ਉਲਟ ਤੁਗਲਕੀ ਫ਼ੈਸਲਾ ਵੀ ਕੀਤਾ ਗਿਆ। ਜਿਸ ‘ਤੇ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੀ ਕੜੀ ਵਿੱਚ ਹੁਸ਼ਿਆਰਪੁਰ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਿਸ਼ਿਸ਼ਟ ਜੀ ਨੂੰ ਮੰਗ ਪੱਤਰ ਦਿੱਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ .ਹੁਸ਼ਿਆਰਪੁਰ. ਨੇ ਵਿਸ਼ਵਾਸ ਦਵਾਇਆ ਕਿ ਉਹ ਇਹਨਾਂ ਨਿਯਮਾਂ ਤੋਂ ਜਾਣੂ ਹਨ ਤੇ ਜਲਦ ਬਣਦਾ ਹੱਕ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੈਡਮਾਸਟਰ ਦਿਲਦਾਰ ਸਿੰਘ, ਸੰਦੀਪ ਬਡੇਸਰੋਂ ਸਟੇਟ ਕਮੇਟੀ ਮੈਂਬਰ, ਵਿਕਰਾਂਤ ਸਨੋਤਰਾ ਜਿਲ੍ਹਾ ਜਨਰਲ ਸਕੱਤਰ, ਮਨੋਜ ਕੁਮਾਰ ਜਿਲ੍ਹਾ ਖ਼ਜਾਨਚੀ, ਬਲਜੀਤ ਸਿੰਘ, ਗਗਨਦੀਪ, ਜੋਬਿੰਦਰ ਸਿੰਘ, ਸੰਦੀਪ ਕੁਮਾਰ, ਗੋਪੀ ਚੰਦ, ਅਮਨਦੀਪ, ਹੈਡਮਿਸਟਰਸ ਦੀਪਤੀ ਢਿੱਲੋਂ, ਸੀਮਾ ਭੱਟੀ, ਰੁਪਿੰਦਰ ਕੌਰ, ਮੇਨਕਾ ਭੱਟੀ, ਅਲਕਾ, ਸਿਮਰਿਤੂ ਰਾਣਾ, ਰਾਜਦੀਪ ਕੌਰ, ਵਨੀਤਾ ਆਦਿ ਹਾਜਰ ਸਨ।