ਨਾਰੂ ਨੰਗਲ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦਾ ਬਾਰ੍ਹਵੀਂ ਜਮਾਤ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਨੇ ਸਕੂਲ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ 6 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਮਰਸ ਸਟਰੀਮ ਵਿੱਚ ਰੇਨੂਕਾ 92.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ, ਨਿਕਿਤਾ 91.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਰਾਜਵਿੰਦਰ ਕੌਰ 90.6 ਫੀਸਦੀ ਪ੍ਰਾਪਤ ਕਰਕੇ  ਤੀਸਰੇ ਸਥਾਨ ਤੇ ਰਹੀ ਹੈ।

Advertisements

ਆਰਟਸ ਸਟਰੀਮ ਵਿੱਚ ਰਜਨੀ 94.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ, ਗੁਰਜੀਤ ਕੁਮਾਰ 94 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਕਿਰਨਦੀਪ ਕੌਰ 90.61 ਫੀਸਦੀ ਅੰਕ ਪ੍ਰਾਪਤ ਕਰਕੇ  ਤੀਸਰੇ ਸਥਾਨ ਤੇ ਰਹੀ ਹੈ। ਵੋਕੇਸ਼ਨਲ(ਆਟੋਮੋਬਾਇਲ) ਸਟਰੀਮ ਵਿੱਚ ਬਲਜਿੰਦਰ ਸੰਧੂ 85.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ, ਹਰਪ੍ਰੀਤ ਸਿੰਘ 79.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਪਰਮਿੰਦਰ ਸਿੰਘ 76.8 ਫੀਸਦੀ ਅੰਕ ਪ੍ਰਾਪਤ ਕਰਕੇ  ਤੀਸਰੇ ਸਥਾਨ ਤੇ ਰਿਹਾ ਹੈ।

ਇਸ ਮੌਕੇ ਤੇ ਨੌਰਥ ਜੋਨ ਬੈਂਕ ਸਟਾਫ ਕੋਪਰੇਟਿਵ ਸੋਸਾਇਟੀ ਦੇ ਪ੍ਰੈਜੀਡੈਂਟ ਜੋਗਾ ਸਿੰਘ, ਚੀਫ਼ ਐਗਜ਼ੀਕਿਊਟਿਵ ਪੀ ਸੀ ਸ਼ਰਮਾ, ਮੈਨੇਜਰ ਐਚਸੀ ਮਨੋਚਾ, ਡਾਇਰੈਕਟਰ ਡੀ ਪੀ ਸ਼ਾਰਦਾ ਅਤੇ ਡਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਜੀ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ  ਛੇਵੀਂ ਤੋਂ ਬਾਰ੍ਹਵੀਂ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ। ਪ੍ਰਿੰਸੀਪਲ ਸਾਹਿਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here