2000 ਰੁਪਏ ਦੇ ਨੋਟ ਨੂੰ ਲੈ ਕੇ ਹੋਈ ਖ਼ੂਨੀ ਝੜਪ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਦੋ ਧਿਰਾਂ ਵਿੱਚ ਝੱਗੜਾ ਸ਼ੁਰੂ ਹੋ ਗਿਆ। ਜਲੰਧਰ ਦੀ ਗੁਰਮੋਹਰ ਕਲੌਨੀ ਦੀ ਚਾਰ ਨੰਬਰ ਗਲੀ ਵਿੱਚ ਸਕਰੈਪ ਡੀਲਰਾਂ ਅਤੇ ਫੈਕਟਰੀ ਮਾਲਕ ਵਿਚਾਲੇ ਝੜਪ ਹੋ ਗਈ। ਸਕਰੈਪ ਡੀਲਰ ਰਾਮ ਸੰਜੀਵਨ ਨੇ ਦੋਸ਼ ਲਗਾਇਆ ਕਿ ਫੈਕਟਰੀ ਮਾਲਕ ਆਪਣੇ 10 ਤੋਂ 15 ਸਾਥੀਆਂ ਨੂੰ ਗੂਲਮੋਹਰ ਸਿਟੀ ਲੈ ਆਇਆ ਅਤੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਦੂਜੇ ਪਾਸੇ ਹਾਦਸੇ ਵਿੱਚ ਕਬਾੜੀਆ, ਉਸ ਦੀ ਪਤਨੀ ਅਤੇ ਰਜਿੰਦਰ ਕੁਮਾਰ ਜ਼ਖ਼ਮੀ ਹੋ ਗਏ।

Advertisements

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 8 ਦੇ ਮੁਖੀ ਪ੍ਰਦੀਪ ਮੌਕੇ ਉੱਤੇ ਪਹੁੰਚੇ। ਜ਼ਖ਼ਮੀ ਹੋਏ ਕਬਾੜੀ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਦੱਸ ਦਈਏ ਕਿ ਫੈਕਟਰੀ ਮਾਲਕ ਅਤੇ ਕਬਾੜੀਏ ਵਿਚਕਾਰ 7.5 ਕੁਇੰਟਲ ਕਬਾੜ ਵੇਚਣ ਦੀ ਗੱਲ ਹੋਈ ਸੀ। ਪੀੜਤ ਸਕਰੈਪ ਡੀਲਰ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਅਤੇ ਫੈਕਟਰੀ ਮਾਲਕ ਵਿਚਕਾਰ ਸਕਰੈਪ ਲਈ 30 ਹਜ਼ਾਰ ਰੁਪਏ ਦਾ ਸੌਦਾ ਹੋਇਆ ਸੀ। ਸਕਰੈਪ ਡੀਲਰ ਨੇ ਫੈਕਟਰੀ ਮਾਲਕ ਨੂੰ 30 ਹਜ਼ਾਰ ਰੁਪਏ ਵਿੱਚ 2000 ਰੁਪਏ ਦੇ ਨੋਟ ਦੇਣ ਦੀ ਗੱਲ ਆਖੀ। ਪਰ ਫੈਕਟਰੀ ਮਾਲਕ ਨੇ 500 ਰੁਪਏ ਦੇ ਨੋਟ ਲੈਣ ਲਈ ਕਿਹਾ। ਜਿਸ ਤੋਂ ਬਾਅਦ ਦੋਹਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਦੋਵੇਂ ਆਪਸ ਵਿੱਚ ਹੱਥੋਪਾਈ ਹੋ ਗਏ। ਇਸ ਦੌਰਾਨ ਇਕ ਦਾ ਸਿਰ ਫੱਟ ਗਿਆ, ਜਦਕਿ ਦੂਜੇ ਵਿਅਕਤੀ ਦੇ ਵੀ ਕਾਫੀ ਸੱਟਾਂ ਲੱਗੀਆਂ। ਦੋਵਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਿੱਥੇ ਸਿਵਲ ਹਸਪਤਾਲ ਵਿੱਚ ਦੋਵਾਂ ਧਿਰਾਂ ਵਿੱਚ ਫਿਰ ਹੱਥੋਪਾਈ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਜਤਿੰਦਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਡੀਸੀਪੀ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here