ਜੌੜਾਮਾਜਰਾ ਵੱਲੋਂ 123 ਦਿਵਿਆਂਗਜਨਾਂ ਤੇ ਲੋੜਵੰਦਾਂ ਨੂੰ 216 ਉਪਕਰਨ, ਮੋਟਰਾਈਜਡ ਟ੍ਰਾਈਸਾਇਕਲ, ਨਕਲੀ ਅੰਗ, ਟ੍ਰਾਈਸਾਇਕਲ ਤੇ ਕੰਨਾਂ ਦੀਆਂ ਮਸ਼ੀਨਾਂ ਤਕਸੀਮ

ਸਮਾਣਾ/ਪਟਿਆਲਾ, (ਦ ਸਟੈਲਰ ਨਿਊਜ਼): ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਵਿਖੇ ਦਿਵਿਆਂਗਜਨਾਂ ਤੇ ਲੋੜਵੰਦਾਂ ਨੂੰ ਅਡਿੱਪ ਸਕੀਮ ਤਹਿਤ ਨਕਲੀ ਅੰਗ ਅਤੇ ਮੋਟਰਾਈਜਡ ਟ੍ਰਾਈਸਕਾਇਕਲ, ਟ੍ਰਾਈਸਕਾਇਕਲ ਕੰਨਾਂ ਦੀਆਂ ਮਸ਼ੀਨਾਂ ਤਕਸੀਮ ਕੀਤੀਆਂ। ਇਸ ਮੌਕੇ ਜੌੜਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਤੇ ਅਣਗੌਲੇ ਵਰਗਾਂ ਦੀਆਂ ਵੀ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੀ ਹੈ, ਜਿਨ੍ਹਾਂ ਦੀ ਪਹਿਲਾਂ ਕਦੇ ਸੁਣੀ ਹੀ ਨਹੀਂ ਸੀ ਗਈ।

Advertisements

ਚੇਤਨ ਸਿੰਘ ਜੌੜਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਦੀ ਦੇਖ-ਰੇਖ ਹੇਠ ਅਲਿਮਕੋ (ਆਰਟੀਫ਼ਿਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਵਿਭਾਗ ਨੇ ਸਮਾਣਾ ਦੀ ਅਗਰਵਾਲ ਧਰਮਾਸ਼ਾਲਾ ਵਿਖੇ, 123 ਲੋੜਵੰਦ ਦਿਵਿਆਂਗਜਨ ਵਿਅਕਤੀਆਂ, ਜ਼ਿਨ੍ਹਾਂ ਦੀ ਅਸੈਸਮੈਂਟ ਨਵੰਬਰ 2022 ਵਿੱਚ ਹੋਈ ਸੀ, ਨੂੰ ਨਕਲੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕੀਤੇ ਹਨ। ਇਨ੍ਹਾਂ 216 ਵੱਖ  ਵੱਖ ਉਪਕਰਨਾਂ ਵਿੱਚ 25 ਮੋਟਰਾਈਜਡ ਟ੍ਰਾਈਸਕਾਇਕਲ, 19 ਟ੍ਰਾਈਸਕਾਇਕਲ, 25 ਵੀਲ੍ਹਚੇਅਰ, 18 ਕੰਨਾਂ ਦੀਆਂ ਮਸ਼ੀਨਾਂ, 21 ਨਕਲੀ ਅੰਗ/ਕੈਲੀਪਰ, 15 ਐਮ.ਆਰ. ਕਿੱਟਾਂ 20 ਫ਼ੌੜੀਆਂ 10 ਸਟਿੱਕਾਂ ਅਤੇ ਹੋਰ ਸਮਾਨ ਸ਼ਾਮਲ ਹੈ।

ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਜੌੜਮਾਜਰਾ ਨੇ ਕਿਹਾ ਕਿ ਦਿਵਿਆਂਗਜਨ ਵਿਅਕਤੀ ਪ੍ਰਾਪਤ ਉਪਕਰਨਾਂ ਦਾ ਇਸਤੇਮਾਲ ਕਰਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤਾਂ ਜੋ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਆਮ ਲੋਕਾਂ ਨੂੰ ਫਾਇਦਾ ਹੋ ਸਕੇ। ਇਸ ਸਮਾਰੋਹ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ ਤੇ ਰਣਜੀਤ ਸਿੰਘ ਵਿਰਕ, ਅਲਿਮਕੋ ਮੋਹਾਲੀ ਟੀਮ ਦੇ ਹੈੱਡ ਡਾ. ਅਮਿਤ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਐਨ.ਜੀ.ਓ ਸਾਝੇ ਗਲੋਬਲ ਫਾਊਡੇਸ਼ਨ ਦੇ ਪ੍ਰਧਾਨ ਗੁਰਪਿਆਰ ਸਿੰਘ ਦਿਓਗੜ੍ਹ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਸੀ.ਡੀ.ਪੀ.ਓ ਸਮਾਣਾ ਉਰਵਸ਼ੀ ਗੋਇਲ ਵੀ ਮੌਜੂਦ ਸਨ। ਕੈਂਪ ਦੇ ਆਯੋਜਨ ਵਿੱਚ ਗੁਰਪਿਆਰ ਸਿੰਘ ਦਿਓਗੜ੍ਹ ਐਨ.ਜੀ.ਓ ਪ੍ਰਧਾਨ ਮਦਨ ਮਿੱਤਲ, ਗੁਰਦੇਵ ਸਿੰਘ ਟਿਵਾਣਾ ਅਤੇ  ਨਿਰਭੈ ਸਿੰਘ ਫਤਿਹਮਾਜਰੀ ਸਮੇਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਸਟਾਫ਼ ‘ਚ ਸੀਨੀਅਰ ਸਹਾਇਕ ਸਤਨਾਮ ਸਿੰਘ, ਸਰਕਾਰ ਸ਼ਰਨ, ਗੁਰਵਿੰਦਰ ਸਿੰਘ ਵਿੱਕੀ ਤੇ ਸੰਜੀਵ ਕੁਮਾਰ ਨੇ ਵੀ ਕੈਂਪ ਲਈ ਆਪਣਾ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here