Sunday, October 25, 2026
Home National ਮੈਸੂਰ ਵਿੱਚ ਹੋਈ ਦੋ ਵਾਹਨਾ ਦੀ ਟੱਕਰ, ਹਾਦਸੇ ਵਿੱਚ 10 ਲੋਕਾਂ ਦੀ...

ਮੈਸੂਰ ਵਿੱਚ ਹੋਈ ਦੋ ਵਾਹਨਾ ਦੀ ਟੱਕਰ, ਹਾਦਸੇ ਵਿੱਚ 10 ਲੋਕਾਂ ਦੀ ਮੌਤ

ਕਰਨਾਟਕ (ਦ ਸਟੈਲਰ ਨਿਊਜ਼)। ਕਰਨਾਟਕ ਦੇ ਮੈਸੂਰ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਖ਼ਬਰ ਮਿਲੀ ਹੈ ਇਨੋਵਾ ਕਾਰ ਅਤੇ ਬੱਸ ਵਿਚਾਲੇ ਟੱਕਰ ਹੋਈ ਹੈ। ਇਸ ਹਾਸਦੇ ਦੌਰਾਨ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਬੱਚ ਗਿਆ, ਪਰ ਉਹ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੈਸੂਰ ਦੀ ਪੁਲਿਸ ਸੁਪਰਡੈਂਟ ਸੀਮਾ ਲਤਕਰ ਨੇ ਦੱਸਿਆ ਕਿ ਹਾਦਸਾ ਤਿਰੁਮਕੁਡਲੂ-ਨਰਸੀਪੁਰ ਨੇੜੇ ਵਾਪਰਿਆ।

Advertisements

ਘਟਨਾ ਸਥਾਨ ਤੋਂ ਇੱਕ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਦਿਖਾਈ ਦਿੱਤੀ, ਜਿਸ ਵਿੱਚ ਲਾਸ਼ਾਂ ਫਸੀਆਂ ਹੋਈਆਂ ਸਨ। ਸਧਾਨਕ ਲੋਕਾਂ ਤੋਂ ਇਸ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨੋਵਾ ਵਿੱਚ 11 ਲੋਕ ਸਵਾਰ ਸਨ। ਉਹ ਸਾਰੇ ਛੁੱਟੀਆਂ ਮਨਾਉਣ ਜਾ ਰਹੇ ਸਨ। ਸਾਰੇ ਲੋਕ ਬੇਲਾਰੀ ਨੇੜੇ ਪਿੰਡ ਸੰਗਨਕੱਲੂ ਦੇ ਰਹਿਣ ਵਾਲੇ ਸਨ। ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here