ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਜੰਮੂ-ਕਸ਼ਮੀਰ ਦੇ ਮਾਜੀਨ ਦੇ ਸ਼ਿਵਾਲਿਕ ਜੰਗਲਾਂ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਦਾ ਕੰਮ ਹੁਣ ਖ਼ਤਮ ਹੋਣ ਤੇ ਹੈ। ਜਾਣਕਾਰੀ ਅਨੁਸਾਰ ਮੰਦਿਰ ਦੇ ਦਰਵਾਜ਼ੇ 8 ਜੂਨ ਤੋਂ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ। ਇਹ ਮੰਦਿਰ 62 ਏਕੜ ਜ਼ਮੀਨ ਤੇ ਲਗਭਗ 30 ਕਰੋੜ ਦੀ ਲਾਗਤ ਨਾਲ ਬਣਿਆ ਗਿਆ ਹੈ। ਇਹ ਜੰਮੂ ਦੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਡੇ ਮੰਦਿਰਾਂ ਵਿੱਚੋਂ ਇੱਕ ਮੰਦਿਰ ਹੋਵੇਗਾ। ਇਹ ਮੰਦਿਰ ਆਂਦਰਾਂ ਪ੍ਰਦੇਸ਼ ਤੋਂ ਬਾਹਰ ਬਣਾਇਆ ਗਿਆ ਛੇਵਾਂ ਮੰਦਿਰ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਵੱਲੋਂ ਪਹਿਲਾਂ ਹੈਦਰਾਬਾਦ, ਚੇਨਈਂ, ਕਨਯਾਕੁਮਾਰੀ, ਦਿੱਲੀ ਅਤੇ ਭੂਵਨੇਸ਼ਵਰ ਵਿੱਚ ਵੀ ਬਾਲਾਜੀ ਦੇ ਮੰਦਿਰ ਬਣਵਾਏ ਗਏ ਸਨ।
ਟੀਟੀਡੀ ਦੇ ਮੁੱਖ ਵਾਈ.ਵੀ. ਸੂਬਾ ਰੇਡੀ ਨੇ ਕਿਹਾ ਕਿ ਇਹ ਮੰਦਿਰ ਪੂਰਾ ਤਿਆਰ ਹੋ ਚੁੱਕਾ ਹੈ ਅਤੇ ਇਸ ਦਾ ਉਦਘਾਟਨ 8 ਜੂਨ ਨੂੰ ਕੀਤਾ ਜਾਵੇਗਾ। ਇਹ ਮਾਜੀਨ ਵਿੱਚ ਸ਼ਿਵਾਲਿਕ ਦੇ ਜੰਗਲਾਂ ਵਿੱਚ ਸਥਿਤ ਹੈ। ਇਸਨੂੰ ਬਣਨ ਵਿੱਚ 2 ਸਾਲ ਤੋਂ ਵੀ ਘੱਟ ਸਮਾਂ ਲੱਗਾ ਹੈ। ਜੋ ਲੋਕ ਆਂਦਰ-ਪ੍ਰਦੇਸ਼ ਵਿੱਚ ਬਾਲਾਜੀ ਦੇ ਦਰਸ਼ਨ ਕਰਨ ਨਹੀਂ ਜਾ ਸਕਦੇ , ਉਹ ਲੋਕ ਹੁਣ ਨੇੜੇ ਦੇ ਸ਼ਹਿਰਾਂ ਵਿੱਚ ਜਾ ਕੇ ਬਾਲਾਜੀ ਦੇ ਦਰਸ਼ਨ ਕਰ ਸਕਦੇ ਹਨ। ਜੰਮੂ-ਕਸ਼ਮੀਰ ਸਰਕਾਰ ਨੇ 2021 ਵਿੱਚ 62 ਏਕੜ ਜ਼ਮੀਨ ਮੰਦਿਰ ਵਾਸਤੇ ਦਿੱਤੀ ਸੀ ਅਤੇ ਅਸੀ ਉਸ ਸਾਲ ਹੀ ਉਸਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।