ਅੱਗ ਲੱਗਣ ਕਾਰਨ ਹੋਈ 3 ਲੋਕਾਂ ਦੀ ਮੌਤ, ਤਮਿਲਨਾਡੂ ਵਿੱਚ ਹੋਇਆ ਹਾਦਸਾ

ਚੇਨਈ (ਦ ਸਟੈਲਰ ਨਿਊਜ਼)। ਤਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿੱਚ ਇਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਇਕ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਝੁਲਸ ਗਏ। ਪੁਲਿਸ ਦੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ 2 ਲੋਕਾਂ ਦੀ ਪਹਿਚਾਣ ਹੋਈ ਹੈ, ਇੱਕ ਦੀ ਪਹਿਚਾਣ ਨਟਸਨ ਵਜੋਂ ਹੋਈ ਹੈ, ਜਿਸਦੀ ਉਮਰ 50 ਸਾਲ ਸੀ, ਦੂਸਰੇ ਦੀ ਪਹਿਚਾਣ ਸਤੀਸ਼ ਕੁਮਾਰ ਵਜੋਂ ਹੋਈ, ਜਿਸਦੀ ਉਮਰ 35 ਸਾਲ ਸੀ।

Advertisements

ਮ੍ਰਿਤਕ ਔਰਤ ਦੀ ਪਹਿਚਾਣ ਅਜੇ ਨਹੀਂ ਕੀਤੀ ਜਾ ਸਕੀ। ਇਸ ਘਟਨਾਂ ਵਿੱਚ ਝੁਲਸੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਜਨ ਰਾਹਤ ਫੰਡ ਤੋਂ ਹਰ ਮ੍ਰਿਤਕ ਦੇ ਪਰਿਵਾਰ ਨੂੰ 3-3 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here