ਰੋਟਰੀ ਕਲੱਬ ਸੈਂਟਰਲ ਵੱਲੋਂ ਮਿੰਨੀ ਜੰਗਲ ਲਗਾਉਣ ਦੇ ਨਾਲ-ਨਾਲ ਬੂਟਿਆਂ ਦਾ ਲੰਗਰ ਲਗਾਇਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਜਿਥੇ ਸਮਾਜ ਭਲਾਈ ਦੇ ਕੰਮ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਵੱਲੋ ਨਹਿਰੂ ਯੂਵਾ ਕੇਂਦਰ ਰੂਪਨਗਰ, ਪੈਡਲਸ ਐਡ ਰਨਰ ਐਸ਼ੋਸੀਏਸ਼ਨ ਰੂਪਨਗਰ ਦੇ ਵਿਸ਼ੇਸ਼ ਸਹਿਯੋਗ ਨਾਲ ਵਾਤਾਵਰਣ ਦਿਵਸ ਮਨਾਉਂਦਿਆਂ ਪਿੰਡ ਆਲਮਪੁਰ ਵਿੱਖੇ ਬੂਟੇ ਲਗਾ ਕੇ ਇਕ ਮਿੰਨੀ ਜੰਗਲ ਦਾ ਰੂਪ ਦਿੱਤਾ ਗਿਆ।

Advertisements

ਇਸਦੇ ਨਾਲ ਹੀ ਸਵੇਰੇ ਰੋਪੜ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਨੇੜੇ ਸਤਲਜ ਹੈਡ ਵਰਕਸ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਤੇ ਇਸਦੇ ਨਾਲ ਹੀ ਸਵੇਰੇ ਸੈਰ ਕਰਨ ਵਾਲਿਆਂ ਨੂੰ ਬੂਟੇ ਵੰਡੇ ਗਏ ਤੇ ਉਹਨਾਂ ਨੂੰ ਇਸ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ ਸਰਪੰਚ ਲੋਦੀ ਮਾਜਰਾ ਨੇ ਜਿਥੇ ਵਿਸ਼ਵ ਵਾਤਾਵਰਣ ਦਿਵਸ ਦੀਆਂ ਵਧਾਈਆਂ ਦਿੱਤੀਆ ਉਥੇ ਹੀ ਉਹਨਾਂ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣਾ ਸਾਡਾ ਤਾਂ ਹੀ ਸਫਲਾ ਹੋ ਸਕਦਾ ਹੈ ਜਦੋਂ ਅਸੀ ਸਾਰੇ ਆਪਣੇ ਆਲੇ ਦੁਆਲੇ ਤੇ ਵਾਤਾਵਰਣ ਨੂੰ ਸਾਫ ਸ਼ੁੱਧ ਰੱਖਾਂਗੇ ।

ਉਹਨਾ ਕਿਹਾ ਕਿ ਰੋਟਰੀ ਕਲੱਬ ਰੋਪੜ ਸੈਂਟਰਲ ਹਰ ਸਮੇਂ ਸਮਾਜ ਭਲਾਈ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਤਿਆਰ ਬਰ ਤਿਆਰ ਹੈ। ਜਿਥੇ ਕਿਸੇ ਨੂੰ ਵੀ ਰੋਟਰੀ ਕਲੱਬ ਰੋਪੜ ਸੈਂਟਰਲ ਦੀ ਸੇਵਾ ਦੀ ਜਰੂਰਤ ਹੋਵੇ ਉਹ ਹਰ ਸਮੇਂ ਸੇਵਾ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਸਾਨੂੰ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਵੱਧ ਤੋਂ ਵੱਧ ਦਰੱਖਤ ਬੂਟੇ ਲਗਾਉਣ ਦਾ ਪ੍ਰਣ ਕਰਨਾਂ ਚਾਹੀਦਾ ਹੈ ਤਾਂ ਜੋ ਵਾਤਾਵਰਣ ਸ਼ੁੱਧ ਤੇ ਸਾਫ ਹੋ ਸਕੇ ।ਇਸ ਮੌਕੇ ਉਹਨਾਂ।ਵਾਤਾਵਰਣ ਦੀ ਸਾਂਭ-ਸੰਭਾਲ ਦੇ ਨਾਲ ਨਾਲ ਪਾਣੀ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਾਣੀ ਦੀ ਸੰਭਾਲ ਵੀ ਬਹੁਤ ਜਰੂਰੀ ਹੈ ।
ਇਸ ਮੌਕੇ ਪ੍ਰਧਾਨ ਅਜਮੇਰ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਰੋਟਰੀਅਨਾਂ ਦੇ ਨਾਲ ਨਾਲ ਹੋਰ ਵੀ ਵਾਤਾਵਰਣ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ, ਸ਼ਿਵ ਕੁਮਾਰ ਸੈਣੀ, ਜਗਦੀਪ, ਅਸ਼ੋਕ ਖਾਲਸਾ, ਦਵਿੰਦਰ ਸਿੰਘ ਚਨੌਲੀ, ਇੰਦਰਜੀਤ ਸਿੰਘ ਬੇਲਾ, ਜਸਵੰਤ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here