ਪਠਾਨਕੋਟ ਵਿੱਚ ਅਣਪਛਾਪੇ ਲੋਕਾਂ ਨੇ ਕੀਤਾ ਪਤੀ ਪਤਨੀ ਦਾ ਕਤਲ, ਦੋਸ਼ੀਆਂ ਦੀ ਭਾਲ ਜ਼ਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮਨਵਾਲ ਵਿੱਚ ਅਣਪਛਾਤੇ ਲੋਕਾਂ ਵੱਲੋਂ ਇੱਕੋਂ ਘਰ ਦੇ ਦੋ ਲੋਕਾਂ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ। ਰਾਤ ਦੇ ਸਮੇਂ ਬਜ਼ੁਰਗ ਜੋੜਾ ਘਰ ਵਿੱਚ ਇੱਕਲਾ ਸੀ, ਜਦੋਂ ਅਣਪਛਾਤਿਆਂ ਵੱਲੋਂ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੇ ਪਿੱਛੇ ਦੇ ਕਾਰਨਾਂ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ।

Advertisements

ਇਸ ਸੰਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆਂ ਕਿ ਰਾਤ ਕਰੀਬ 10:00 ਵਜੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਫੋਨ ਰਾਹੀਂ ਮਿਲੀ, ਜਦੋਂ ਉਹ ਪਹੁੰਚੇ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹੋਈਆਂ ਸਨ। ਦੋਹਾਂ ਦੇ ਸਿਰ ਉੱਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹੋਈਆ ਸਨ। ਮ੍ਰਿਤਕ ਦੇ ਪਰਸ ਵਿੱਚੋਂ ਪੈਸੇ ਗਾਇਬ ਸਨ, ਜਦਕਿ ਪਤਨੀ ਦੇ ਪਾਏ ਸੋਨੇ ਦੇ ਗਹਿਣੇ ਵੀ ਗਾਇਬ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here