ਆਈਏਐਸ-ਆਈਪੀਐੱਸ ਨੇ ਹਾਈਵੇਅ ਤੇ ਰੈਸਟੋਰੈਂਟ ਸਟਾਫ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ, ਸਸਪੈਂਡ

ਰਾਜਸਥਾਨ (ਦ ਸਟੈਲਰ ਨਿਊਜ਼)।  ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਇੱਕ ਹੋਟਲ ਕਰਮਚਾਰੀ ਨੂੰ ਗੰਭੀਰ ਰੂਪ ਵਿੱਚ ਕੁੱਟਮਾਰ ਕਰਨ ਦੇ ਦੋਸ਼ ਵਿੱਚ ਇੱਕ ਆਈਏਐਸ ਅਤੇ ਇੱਕ ਆਈਪੀਐਸ ਅਧਿਕਾਰੀ ਸਮੇਂਤ ਪੰਜ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁਅੱਤਲ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਜਮੇਰ ਵਿਕਾਸ ਅਥਾਰਟੀ ਕਮਿਸ਼ਨਰ ਗਿਰੀਧਰ, ਵਿਸ਼ੇਸ਼ ਡਿਊਟੀ ਅਧਿਕਾਰੀ ਸੁਸ਼ੀਲ ਕੁਮਾਰ ਬਿਸ਼ਨੋਈ, ਪਟਵਾਰੀ ਨਰਿੰਦਰ ਸਿੰਘ ਦਹੀਆ, ਕਾਂਸਟੇਬਲ ਮੁਕੇਸ਼ ਕੁਮਾਰ ਅਤੇ ਐਲਡੀਸੀ ਹਨੂੰਮਾਲ ਪ੍ਰਸਾਦ ਚੌਧਰੀ ਵਜੋਂ ਹੋਈ ਹੈ।

Advertisements

ਮਾਮਲੇ ਦੀ ਜਾਂਚ ਏਡੀਜੀ ਵਿਜੀਲੈਂਸ ਨੂੰ ਸੌਂਪੀ ਗਈ ਹੈ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਕੁਝ ਲੋਕ ਇਕ ਹੋਟਲ ਦੇ ਸਟਾਫ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ ਸੀ। ਅਜਮੇਰ ਦੇ ਐਸਪੀ ਚੂਨਾ ਰਾਮ ਜਾਟ ਦੇ ਹੁਕਮਾਂ ਅਨੁਸਾਰ ਏਐਸਆਈ ਰੂਪਰਾਮ, ਕਾਂਸਟੇਬਲ ਗੌਤਮ ਅਤੇ ਕਾਂਸਟੇਬਲ ਮੁਕੇਸ਼ ਨੂੰ ਪੁਲਿਸ ਲਾਈਨ ਭੇਜ ਦਿੱਤਾ ਹੈ। ਉਸ ਖਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

LEAVE A REPLY

Please enter your comment!
Please enter your name here