ਹੈਰੀਟੇਜ਼ ਸਟ੍ਰੀਟ ਵਿੱਚ ਘੁੰਮਦੇ ਨਸ਼ੇੜੀ ਦਾ ਲੋਕਾਂ ਨੇ ਚਾੜਿਆਂ ਕੁਟਾਪਾ, ਵੀਡੀਓ ਵਾਇਰਲ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਨਸ਼ੇੜੀਆਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਹੁਣ ਉਹ ਨਸ਼ਾ ਕਰਨ ਤੋਂ ਬਾਅਦ ਸ਼ਰੇਆਮ ਘੁੰਮਦੇ ਨਜ਼ਰ ਆਉਂਦੇ ਹਨ। ਇੱਕ ਤਾਜ਼ਾ ਹੀ ਮਾਮਲਾ ਸਿੱਖੀ ਦੀ ਆਸਥਾ ਦੇ ਕੇਂਦਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਨਸ਼ੇੜੀ ਨਸ਼ਾਂ ਕਰਨ ਤੋ ਬਾਅਦ ਸ਼ਰੇਆਮ ਹੀ ਹੈਰੀਟੇਜ਼ ਸਟ੍ਰੀਟ ਵਿੱਚ ਘੁੰਮ ਰਹੇ ਹਨ।

Advertisements

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਨਸ਼ੇੜੀ ਨੇ ਇੰਨਾ ਨਸ਼ਾ ਕੀਤਾ ਹੋਇਆ ਹੈ ਕਿ ਉਸਨੂੰ ਕੋਈ ਹੋਸ਼-ਹਵਾਸ ਨਹੀਂ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਸੰਗਤ ਵੱਲੋ ਨਸ਼ੇੜੀਆ ਦਾ ਜੰਮ ਕੇ ਕੁਟਾਪਾ ਚਾੜਿਆ ਜਾਂਦਾ ਹੈ ਤੇ ਫਿਰ ਕੁਝ ਨੌਜਵਾਨ ਇਸ ਨਸ਼ੇੜੀ ਨੂੰ ਫੜਕੇ ਹੈਰੀਟੇਜ਼ ਸਟ੍ਰੀਟ  ਤੋਂ ਬਾਹਰ ਭੇਜਦੇ ਹਨ।

LEAVE A REPLY

Please enter your comment!
Please enter your name here